___
ਸਤਿ ਸ਼੍ਰੀ ਅਕਾਲ ਦੋਸਤੋ
ਅੱਜ 23 ਮਾਰਚ ਹੈ ਅੱਜ ਦੇ ਦਿਨ ਦੇਸ਼ ਦੀ ਜੰਗ ਏ ਆਜ਼ਾਦੀ ਦੇ ਤਿੰਨ ਅਨਮੋਲ ਹੀਰੇ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਨੂੰ ਸਮੇਂ ਦੀ ਅੰਗਰੇਜ਼ੀ ਹਕੂਮਤ ਨੇ ਆਪਣੇ ਹੀ ਸਵਿਧਾਨ ਦੇ ਕਨੂੰਨ ਦੇ ਸਾਰੇ ਅਸੂਲ ਤੋੜਦੇ 24 ਦੀ ਥਾਂ 23 ਮਾਰਚ 1931 ਨੂੰ ਸਵੇਰ ਦੀ ਥਾਂ ਅੱਧੀ ਰਾਤ ਟੱਪਦਿਆਂ ਹੀ ਫਾਂਸੀ ਦੇ ਦਿੱਤੀ ਗਈ ਤੇ ਰਾਤ ਦੇ ਹਨ੍ਹੇਰੇ ਚ ਹੀ ਹੁਸੈਨੀਵਾਲਾ ਵਿਖੇ ਉਹਨਾਂ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ ਗਈ
ਦੋ ਗੱਲਾਂ ਸ.ਭਗਤ ਸਿੰਘ ਨੂੰ ਵੀ ਮੁਖ਼ਾਤਿਬ ਕਰਨੀਆਂ ਚਾਹੁੰਦਾ ਹਾਂ
ਐ ਜੰਗ ਏ ਆਜ਼ਾਦੀ ਦੇ ਅਮਰ ਸ਼ਹੀਦੋ ਜਿਸ ਦੇਸ਼ ਲਈ ਤੁਸੀਂ ਆਪਣੀਆਂ ਅਨਮੋਲ ਸ਼ਹਾਦਤਾਂ ਦਿੱਤੀਆਂ ਅਖੌਤੀ ਆਜ਼ਾਦੀ ਦੇ ਬਾਅਦ ਵੀ ਸਾਨੂੰ ਉਹ ਦੇਸ਼ ਨਹੀਂ ਮਿਲਿਆ।
ਜਾਂਦੇ ਹੋਏ ਅੰਗਰੇਜ਼ ਦੇਸ਼ ਨੂੰ ਦੋ ਟੋਟਿਆਂ ਚ ਵੰਡ ਗਏ
ਤੇ ਵਿਚਾਲੇ ਪਾ ਗਏ ਕਦੇ ਨਾ ਪੂਰਿਆ ਜਾਣ ਵਾਲਾ ਨਫ਼ਰਤ ਦਾ ਪਾੜ ਤੇ ਨਾਲ ਹੀ ਤੀਜੇ ਟੋਟੇ ਦੀ ਨੀਂਹ ਪੱਟ ਗਏ
ਜਿਸ ਤੇ ਮਹਿਲ ਬਣਾਉਣ ਲਈ ਹਜ਼ਾਰਾਂ ਜਾਨਾਂ ਭੰਗ ਦੇ ਭਾਣੇ ਗਵਾ ਬੈਠੇ ਹਾਂ,ਪਰ ਅਜੇ ਵੀ ਨੀਂਹ ਬਾਕੀ ਹੈ
ਭਗਤ ਸਿਹਾਂ
ਅੰਗਰੇਜ਼ੀ ਹਕੂਮਤ ਸਮੇਂ ਵੀ ਇੰਨਕਲਾਬ ਦਾ ਨਾਹਰਾ ਹਾਕਮਾਂ ਨੂੰ ਦੇਸ਼ ਧ੍ਰੋਹ ਲੱਗਦਾ ਸੀ ਤੇ ਅੱਜ ਵੀ ਦੇਸ਼ ਧ੍ਰੋਹ ਹੀ ਲੱਗਦਾ
ਹੱਕਾਂ ਲਈ ਓਦੋਂ ਵੀ ਡਾਂਗਾਂ ਖਾਣੀਆਂ ਪੈਂਦੀਆਂ ਸਨ
ਤੇ ਅੱਜ ਵੀ ਇਹੀ ਹਾਲ ਹੈ
ਪਹਿਲਾਂ ਵੀ ਹਾਕਮ ਦੇਸ਼ ਨੂੰ ਲੁੱਟ ਲੁੱਟ ਬਦੇਸ਼ਾਂ ਨੂੰ ਲੈ ਜਾਂਦੇ ਰਹੇ ਨੇ ਤੇ ਅੱਜ ਵੀ ਬਦੇਸ਼ਾਂ ਦੇ ਹੀ ਬੈਂਕ ਭਰੇ ਜਾ ਰਹੇ ਨੇ ਪਹਿਲਾਂ ਵੀ ਆਮ ਬੰਦਾ ਦੋ ਵੇਲੇ ਦੀ ਰੋਟੀ ਦਾ ਮੁਥਾਜ ਸੀ,ਤੇ ਅੱਜ ਵੀ ਮੁਥਾਜ ਹੈ
ਅਖੌਤੀ ਆਜ਼ਾਦੀ ਤੋਂ ਪਹਿਲਾਂ ਵੀ ਹਾਕਮ ਧਿਰ ਦੇ ਤੁਗਲਕੀ ਫ਼ਰਮਾਨ ਆਇਆ ਕਰਦੇ ਸਨ ਜੋ ਜਨ ਸਾਧਾਰਨ ਲਈ ਮਾਰੂ ਤੇ ਭਾਰੂ ਹੁੰਦੇ ਸਨ ਤੇ ਅੱਜ ਵੀ ਇਹੀ ਸਿਲਸਿਲਾ ਜਾਰੀ ਹੈ।
ਤੁਸੀਂ ਸਾਮਰਾਜ ਦਾ ਸੁਪਨਾ ਵੇਖਿਆ ਸੀ ਅੱਜ ਪਰਿਵਾਰਵਾਦ ਫ਼ੈਲ ਰਿਹਾ,ਤੁਸੀਂ ਕਦੇ ਭੇਦ ਭਾਵ ਰਹਿਤ ਸਮਾਜ ਦਾ ਸੁਪਨਾ ਲੈ ਕੇ ਤੁਰੇ ਸੀ,ਅੱਜ ਭੇਦ ਭਾਵ ਹੀ ਹਾਕਮ ਫੈਲਾ ਰਹੇ ਨੇ
ਅੱਜ ਸੜਕਾਂ ਤੇ ਲੱਗਦੇ ਮੁਜ਼ਾਹਰੇ ਧਰਨੇ ਆਏ ਦਿਨ ਹੁੰਦੀਆਂ ਹੜਤਾਲਾਂ ਆਮ ਜਨ ਦੀ ਹੁੰਦੀ ਆਰਥਿਕ ਲੁੱਟ ਬੇਪੱਤ ਹੁੰਦੀਆਂ ਭੈਣਾਂ ਕੁੱਖਾਂ ਚ ਕੋਹ ਕੋਹ ਕੇ ਖ਼ਤਮ ਕੀਤੀਆਂ ਜਾ ਰਹੀਆਂ ਧੀਆਂ
ਨਸ਼ੇ ਦੀ ਦਲਦਲ ਚ ਗ਼ਰਕ ਰਹੇ ਵੀਰ ਵੇਚਣ ਤੇ ਵਿਕਾਉਣ ਦੇ ਹਾਕਮ ਧਿਰ ਤੇ ਲੱਗਦੇ ਇਲਜ਼ਾਮ ਬੇਰੁਜ਼ਗਾਰ ਹੋ ਰਹੀ ਜਵਾਨੀ
ਬਿਰਧ ਆਸ਼ਰਮਾਂ ਚ ਰੁੱਲਦਾ ਬੁਢਾਪਾ ਦਿਨੋਂ ਦਿਨ ਡਿੱਗ ਰਿਹਾ
ਨੈਤਿਕਤਾ ਦਾ ਗ੍ਰਾਫ਼ ਮਨੁੱਖਤਾ ਦਾ ਘਾਣ ਕਰ ਰਿਹਾ ਮਿਲਾਵਟ ਦਾ ਜ਼ਹਿਰ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਰਾਸਤੇ ਤੋਂ ਭਟਕੀ ਪੜ੍ਹਾਈ ਚੌਧਰ ਚਮਕਾਉਣ ਦੀ ਲਾਲਸਾ ਵੋਟਾਂ ਲਈ ਦਿੱਤੇ ਜਾ ਰਹੇ ਲਾਲਚ ਸਰਕਾਰਾਂ ਬਣਾਉਣ ਲਈ ਹੁੰਦੀ ਸੌਦੇਬਾਜ਼ੀ ਕੀਮਤੀ ਮਨੁੱਖੀ ਜਾਨਾਂ ਤੇ ਭਾਰੂ ਪੈਦੀਆਂ ਕਨੂੰਨ ਚ ਰੱਖੀਆਂ ਚੋਰ ਮੋਰੀਆਂ।
ਮੁੱਕਦੀ ਗੱਲ
ਕੀ ਦੱਸਾਂ ਮੇਰੇ ਦੇਸ਼ ਦੇ ਅਮਰ ਸ਼ਹੀਦੋ
ਅੱਜ ਸਹਿ ਸੁਭਾ ਹੀ ਆਮ ਬੰਦੇ ਦੇ ਮੂੰਹੋਂ ਜਦੋਂ ਇਹ ਸੁਣਦੇ ਹਾਂ ਕਿ
ਇਸ ਤੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ਤਾਂ ਤੁਹਾਡੇ ਲੱਖਾਂ ਦੇਸ਼ ਭਗਤਾਂ ਦੀ ਸ਼ਹੀਦੀ ਤੇ ਇੱਕ ਪ੍ਰਸ਼ਨ ਚਿੰਨ੍ਹ ਜਿਹਾ ਨਜ਼ਰ ਆਉਣ ਲੱਗ ਜਾਂਦਾ।
ਅੱਜ ਵੀ ਭਗਤ ਸਿਹਾਂ ਤੇਰੇ ਤੇ ਤੇਰੇ ਸਾਥੀਆਂ ਦੇ ਨਾਂ ਤੇ ਭਰਪੂਰ ਰਾਜਨੀਤੀ ਹੋਣੀ ਆਂ ਥੋਡੇ ਬੁੱਤਾਂ ਤੇ ਹਾਰ ਚੜਣਗੇ ਭਾਸ਼ਣ ਹੋਣਗੇ ਤਕਰੀਰਾਂ ਹੋਣਗੀਆਂ ਸਿਰ ਝੁਕਣਗੇ ਕਿਸੇ ਦੇ ਸ਼ਰਧਾ ਤੇ ਕਿਸੇ ਦੇ ਦਿਖਾਵੇ ਲਈ ਮੰਨਿਆਂ ਕਿ ਤੇਰੇ ਵਿਚਾਰ
ਸਭ ਨੂੰ ਪ੍ਰਭਾਵਿਤ ਕਰਦੇ ਨੇ ਪਰ ਅਮਲ ਕੋਈ ਨਹੀਂ ਕਰਦਾ।
23 ਮਾਰਚ ਨੂੰ ਤੇਰੇ ਨਾਂ ਤੇ ਨਾਅਰੇ ਲਾਉਣ ਵਾਲੇ
ਵੋਟਾਂ ਦੇ ਦਿਨ ਜਦ ਚੰਦ ਰੁਪਈਆਂ ਬਦਲੇ ਆਪਣਾ ਜ਼ਮੀਰ ਵੇਚਦੇ ਨੇ ਤਾਂ ਸਭ ਕੀਤਾ ਕਰਾਇਆ ਮਿੱਟੀ ਹੋ ਜਾਂਦਾ।
ਆਜ਼ਾਦੀ ਦੇ ਇਤਿਹਾਸ ਨੂੰ ਕੁੱਝ ਇਸ ਤਰਾਂ ਪੇਸ਼ ਕੀਤਾ ਕਿ
ਜ਼ੁਲਮ ਅੱਗੇ ਹਿੱਕ ਡਾਹ ਕੇ ਖੜਨ ਵਾਲਿਆਂ ਨਾਲੋਂ
ਇੱਕ ਪਾਸੇ ਘਸੁੰਨ ਖਾ ਕੇ ਦੂਜਾ ਪਾਸਾ ਅੱਗੇ ਕਰਨ ਵਾਲੇ ਹੀਰੋ ਬਣ ਗਏ।
ਸਮਾਜਵਾਦ ਦੀ ਥਾਂ ਜਾਤਾਂ ਪਾਤਾਂ ਦੀ ਨੀਂਹ ਰੱਖੀ ਧਰੀ ਚੋਟ,ਨੋਟ ਤੇ ਵੋਟ ਦਾ ਫਾਰਮੂਲਾ ਲਾਗੂ ਹੋ ਗਿਆ।
ਮਤਲਬ ਕਿ ਅੱਜ ਬਹੁਤ ਲੋਕ ਅਾਪਣੇ ਅਾਪ ਨੂੰ ਅਜ਼ਾਦ ਦੇਸ਼ ਦੇ ਵਾਸੀ ਦੱਸ ਰਹੇ ਹਾਂ ਪਰ ਅੱਜ ਕਾਫੀ ਹੱਦ ਤੱਕ ਅਸੀ.ਅਜ਼ਾਦ ਦੇਸ਼ ਦੇ ਵਾਸੀ.ਦੇ ਵਿਚਾਰਾ ਦੇ ਗੁਲਾਮ.ਬਣ ਗੲੇ ਹਾਂ।
ੲਿੰਨਕਲਾਬ ਜਿੰਦਾਬਾਦ
No comments:
Post a Comment