sponsered

Monday, 19 March 2018

ਪਾਰਟੀ ਲੲੀ ਦਿਨ ਰਾਤ ਮਿਹਨਤ ਕਰਦਾ ਰਹਾਗਾਂ:ਹਰਭਜਨ ਸਿੰਘ ੲੀ ਟੀ ਓ

ਦੋਸਤੋ,
          ਮੋਜੂਦਾ ਸਮੇਂ ਦੋਰਾਨ ਅਾਮ ਅਾਦਮੀ ਪਾਰਟੀ ਤੇ ਪੈਦਾ ਹੋੲੇ ਸੰਕਟ ਅਤੇ ਔਖੇ ਸਮੇਂ ਸਾਨੂੰ ਪਾਰਟੀ ਦੇ ਨਾਲ ਖੜਨ ਦੀ ਜਰੂਰਤ ਹੈ।ਜਿਥੋ ਤੱਕ ਕੇਜਰੀਵਾਲ ਸਾਹਿਬ ਦੇ ਮੁਅਾਫੀ ਮੰਗਣ ਦਾ ਸੁਅਾਲ ਹੈ ਹਾਂ ੲਿਸ ਨਾਲ ਪਾਰਟੀ ਨੂੰ ਪਿਅਾਰ ਕਰਨ ਅਤੇ ਦਿਨ ਰਾਤ ਮਿਹਨਤ ਕਰਨ ਵਾਲੇ ਵਲੰਟੀਅਰਾ ਨੂੰ ਨਰਾਸ਼ਾ ਜਰੂਰ ਹੋੲੀ ਹੈ ਪਰ ਸੱਚ ੲਿਹ ਵੀ ਹੈ ਕਿ ੳੁਹਨਾ ੳੁਪਰ ਭਾਰਤ ਦੇ ਵੱਖ ਵੱਖ ਸ਼ਹਿਰਾ ਵਿਚ ਰਾਜਨੀਤਕ ਮਕਸਦ ਨਾਲ ਮਾਨਹਾਨੀ ਦੇ ਕੇਸ ਪਾੲੇ ਹੋੲੇ ਹਨ, ਜਿਸ ਨਾਲ.ੳਹਨਾ ਦਾ ਕਾਫੀ ਸਮਾਂ ਕੇਸਾ ਨੂੰ ਵਕੀਲਾ ਨਾਲ ਡਿਸਕਸ ਕਰਨ ਅਤੇ ਤਰੀਕਾ ਭੁਗਤਨ ਵਿਚ ਖਰਾਬ ਹੋ ਰਿਹਾ ਹੈ,ਪਰ ਕੇਜਰੀਵਾਲ ਸਾਹਿਬ ਦੇ ੲਿਸ ਫੈਸਲੇ ਨਾਲ ਅਾਪਾ ੲਿਹ ਵੀ ਵੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋ ਮੀਡੀਅਾ ਤੇ ਸਰਕਾਰ ੲਿਸ ਵਿਸ਼ੇ ਤੇ ਚੁੱਪਵੱਟੀ ਬੇੈਠੇ ਸਨ ,ੲਿਸ ਮੁਅਾਫੀ ਤੋ ਬਾਅਦ ਹੁਣ ਪੰਜਾਬ ਸਰਕਾਰ ਅੰਦਰਲੇ ਅਾਪਣੇ ਮੰਤਰੀ ਵੀ ੲਿਸ ਕੇਸ ੳੁਪਰ ਕਾਰਵਾੲੀ ਕਰਨ ਨੂੰ ਕਹਿ ਰਹੇ ਹਨ। ਆਉਣ ਵਾਲੇ ਟਾਈਮ ਚ, ਜੇਕਰ ਆਪ ਦੀ ਸਰਕਾਰ ਆਉਂਦੀ ਹੈ,ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੀ.ਜਨਤਾ ਦੇ ਨਾਲ਼ ਖੜ੍ਹਾ ਗਏ,ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਬਣਾ ਕੇ ਹੀ ਦਮ ਲਵਾਗਏ,ਏਨਾ ਰਵਾਇਤੀ ਪਾਰਟੀਆਂ ਵਿਚੋਂ  ਕੁਝ ਲਾਲਚੀ ਕਿਸਮ ਦੇ ਲੋਕ ਸਾਨੂੰ ਬਾਰ ਬਾਰ ਭਰਮਾਂ ਕੇ ਵੋਟ ਪਵਾ ਲੈਂਦੇ ਨੇ ਅਤੇ 70 ਸਾਲ ਤੋਂ ਪੰਜਾਬ ਵਿਕਾਸ ਪੱਖੋਂ ਓਥੇ ਦਾ ਓਥੇ ਹੀ ਹੈ,ਕੁਝ ਲੋਕ ਸਾਨੂੰ ਸਿਆਸੀ ਚਾਲਾਂ ਚੱਲ ਕੇ ਬਦਨਾਮ ਕਰਨਾ ਚਾਹੁੰਦੇ ਹਨ।

           ਵਿਰੋਧੀ ਪਾਰਟੀ ਵੀ ਪਿਛਲੇ ਦੋ ਦਿਨਾ ਤੋ ਪਾਰਟੀ ਅੰਦਰ ਪੈਦਾ ਹੋੲੇ ਸੰਕਟ ਤੇ ਗੱਲਾ ਕਰ ਰਹੇ ਹਨ ਪਰ ਮੈਂ ੳੁਹਨਾ ਨੂੰ ਦਸਣਾ ਚਾਹੁੰਦਾ ਹਾਂ ਕਿ ਅਕਾਲੀ ਬਾਰੇ ਅੱਜ ਵੀ ਲੋਕ ੳੁਹੀ ਗੱਲਾ ਕਰਦੇ ਹਨ.ਕਿ ੳੁਹਨਾ ਦੇ ਸਮੇਂ ਦੋਰਾਨ ਪੰਜਾਬ ਵਿਚ ਕਾਫੀ ਨੋਜੁਅਾਨ ਨਸ਼ੇ ਦੇ ਅਾਦੀ ਹੋੲੇ ਅਤੇ ਪੰਜਾਬ ਵਿਚ ਘਰਾਂ ਦੇ ਘਰ ੳੁਜੜ ਗੲੇ।
ਮੈਂ ਅਾਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਸਾਰੀ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਦੀ ਪੰਜਾਬ ਯੂਨਿਟ ਨਸ਼ੇ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਉਸ ਵਿਰੁੱਧ ਆਪ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸੜਕਾਂ ਤੇ ਲੜਾਈ ਜਾਰੀ ਰੱਖੇਗੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਆਗੂਆ ਨੇ ਇਕਮੱਤ ਹੋ ਕੇ ਕਿਹਾ ਕਿ ਅਰਵਿੰਦ  ਕੇਜਰੀਵਾਲ ਸਾਡੇ ਕੌਮੀ ਆਗੂ ਹਨ ਅਤੇ ਉਹਨਾ ਦੀ ਅਗਵਾਈ ਹੇਠ ਆਪ ਪੰਜਾਬ ਵਿੱਚ ਹੋ ਮਜ਼ਬੂਤ ਹੋਵੇਗੀ !
ਕੱਲ ਹੋੲੀ ਮੀਟਿੰਗ ਵਿਚ ਅਰਵਿੰਦ ਜੀ ਨੇ ਕਿਹਾ ਕਿ ਤੁਸੀ ਕਰੋ ਅਾਪ ਖੁਦਮੁਖਤਿਅਾਰੀ ਪੰਜਾਬ ਚ ਤੇ ਬਣਾੳੁ ਸਰਕਾਰ ਪੰਜਾਬ ਚ ,ਮੈ ਤੁਹਾਡੇ ਨਾਲ ਹਾਂ ਜਦੋ ਜਰੂਰਤ ਹੋਵੇ ਮੈ ਪੰਜਾਬ ਚ ਤੁਹਾਡੇ ਨਾਲ ਖੜ ਜਾਵਾਂਗਾ ਅਾਵਦੇ ਫੈਸਲੇ ਅਾਵਦੀ ਸਹਿਮਤੀ ਨਾਲ ਕਰੋ ਸੁਖਪਾਲ ਖਹਿਰਾ ਜੀ ਵਿਰੋਧੀ ਧਿਰ ਦੇ ਲੀਡਰ ਬਣੇ ਰਹਿਣਗੇ ੳੁਹਨਾ ਕਿਹਾ ਕਿ ਮੇਰੀ ਅਾਪਦੀ ਪਹਿਲੀ ਪਸੰਦ ਖਹਿਰਾ ਸਾਹਿਬ ਹਨ ,ਭਗਵੰਤ ਮਾਨ ਜੀ ਹੀ ਰਹਿਣਗੇ ਪੰਜਾਬ ਪਰਧਾਨ ਅਤੇ ਸਹਿ ਪ੍ਰਧਾਨ ਅਮਨ ਅਮਨ ਅਰੋੜਾ ਜੀ ਰਹਿਣਗੇ l ਕੇਜਰੀਵਾਲ ਜੀ ਨੇ ਦੋਵਾ ਦਾ ਅਸਤੀਫਾ ਨਾਮਨਜੂਰ ਕੀਤਾ ਅਤੇ ਪੰਜਾਬ ਦੇ ਸਮੂਹ ਵਲੰਟੀਅਰਾ ਨੂੰ ਅਪੀਲ.ਕੀਤੀ ਕਿ ੳੁਹ ਪੰਜਾਬ ਦੇ ਭਲੇ ਲੲੀ ੲਿਕਜੁੱਟ ਰਹਿ ਕੇ ਲੋਕਾ ਲੲੀ ਕੰਮ ਕਰਨ।
ੲਿਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਅਸੀਂ ਆਮ ਆਦਮੀ ਪਾਰਟੀ ਪੰਜਾਬ ਚ,ਲੈ ਕੇ ਆਏ ਹਾਂ ਤੇ ਲੋਕਾ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ,ਸਾਡਾ ਮੁੱਖ ਨਿਸ਼ਾਨਾ ਭ੍ਰਿਸ਼ਟਾਚਾਰ ਤੇ ਨਸ਼ੇ ਨੂੰ ਨੱਥ ਪਾਉਣੀ ਤੇ ਸਿੱਖਿਆ ਤੇ ਸਹਿਤ ਸਹੂਲਤਾਂ ਪੰਜਾਬ ਵਿੱਚ ਮੁੱਖ ਸਹੂਲਤਾਂ ਵਜ੍ਹੋ ਪ੍ਰਦਾਨ ਕਰਨੀਅਾ ਹਨ ਅਤੇ ਉਹ ਤਾਂ ਹੀ ਸੰਭਵ ਹੋਵੇਗਾ ਜਦੋ ਤੁਸੀ ਸਾਡਾ ਪੂਰੀ ਤਰਾਂ ਨਾਲ ਸਾਥ ਦੇਵੋਗੇ।

ਧੰਨਵਾਦ

ਹਰਭਜਨ ਸਿੰਘ ੲੀ ਟੀ ਓ


No comments:

Post a Comment