ਅਾਮ ਅਾਦਮੀ ਪਾਰਟੀ ਦੇ ਮੋਜੂਦਾ ਹਾਲਾਤ
ਵੀਰੋ।
ਦੋ ਦਿਨ ਤੋਂ ਜੋ ਪਾਰਟੀ ਅੰਦਰ ਘਮਸਾਨ ਮੱਚਿਆ ਹੋਇਆ ਹੈ, ਜਿਸ ਤਰਾਂ ਵਲੰਟੀਅਰ ਕਮੈਟਸ ਕਰ ਰਹੇ ਨੇ , ਦੇਖ ਕੇ ਦਿਲ ਬਹੁਤ ਦੁਖੀ ਹੈ ।
ਕੀ ਇਹ ਇਡਾ ਵੱਡਾ ਗੁਨਾਹ ਹੈ ਜੋ ਨਾਂ ਬਖ਼ਸ਼ਣ ਯੋਗ ਹੈ ? ਕਦੇ ਉਸ ਸ਼ਖਸ ਦੀ ਜਗਾ ਆਪ ਖੜੇ ਹੋ ਕੇ ਦੇਖੋ , ਜਿਹਦੇ ਪਿੱਛੇ ਸਾਰੇ ਹਿੰਦੁਸਤਾਨ ਦੇ ਬੇਈਮਾਨ ਪਏ ਨੇ।
ਮਹੀਨੇ ਵਿੱਚ 24 ਵਾਰ ਅਦਾਲਤ ਦੇ ਚੱਕਰ ਕੱਟਣ ਵਾਲੇ ਇਨਸਾਨ ਨੇ, ਅਗਰ ਆਪਣੀਆਂ ਪਰੇਸ਼ਾਨੀਆਂ ਘਟਾਉਣ ਲਈ ਮਾਫ਼ੀ ਮੰਗ ਲਈ ਤਾਂ ਕੀ ਇਡਾ ਵੱਡਾ ਜ਼ੁਲਮ ਕਰ ਦਿੱਤਾ ?
ਹਾਂ , ਮਾਫ਼ੀ ਮੰਗਣ ਤੋਂ ਪਹਿਲਾ ਪੰਜਾਬ ਲੀਡਰਸ਼ਿਪ ਨੂੰ ਭਰੋਸੇ ਚ ਨਾਂ ਲੈਣਾ ਗਲਤ ਲਗਾ ਹੈ।
ਪਰ ਸਾਡਿਆ ਨੇ ਤਾਂ ਹੱਦ ਹੀ ਕਰ ਦਿੱਤੀ । ਯਾਰੋ ਕੁਛ ਹੌਸਲਾ ਤੇ ਅਨੁਸ਼ਾਸਨ ਰੱਖੋ।ਰਾਈ ਦਾ ਪਹਾੜ ਬਨਾ ਦਿੱਤਾ ,
ਤੁਸੀਂ ਵੀ ਇਸ ਗੁਨਾਹ ਲਈ ਕੇਜਰੀਵਾਲ ਕੋਲੋਂ ਮਾਫ਼ੀ ਮੰਗਾ ਲਓ। ਪਰ ਇਸ ਹੱਦ ਤੱਕ ਜਾਣ ਦੀ ਕੀ ਜ਼ਰੂਰਤ ਸੀ?
ਕੀ ਮਜੀਠੀਏ ਕੋਲੋਂ ਮਾਫ਼ੀ ਮੰਗਣ ਨਾਲ ਦਿੱਲੀ ਦੇ ਸਰਕਾਰੀ ਹਸਪਤਾਲ , ਸਕੂਲ ਬੰਦ ਹੋ ਗਏ ਨੇ?
ਸਾਰੇ ਚੰਗੇ ਕੀਤੇ ਕੰਮ ਖੂਹ ਚ ਪੈ ਗਏ ਨੇ?
ਕੀ ਮਾਫ਼ੀ ਮੰਗਣ ਪਿੱਛੇ ਓਹਦੀ ਮੰਨਛਾ ਪੰਜਾਬ ਨੂੰ ਨੁਕਸਾਨ ਪਹੁੰਚਾਣ ਦੀ ਸੀ? ਕੀ ਉਹ ਪੰਜਾਬ ਚ ਨਸ਼ਿਆ ਨੂੰ ਫੈਲਾਉਣਾ ਚਾਹੁੰਦਾ ਹੈ?
ਜੇ ਤਰਾਂ ਨਹੀਂ ਤਾਂ ਇੰਨਾਂ ਸਿਆਪਾ ਕਿਓਂ ?
ਸਹਿਬਨ ਗਲਤੀ ਤਾਂ ਕਿਸੇ ਕੋਲੋਂ ਵੀ ਹੋ ਸਕਦੀ ਹੈ।
ਬਹੁਤ ਰੌਲਾ ਪੈ ਰਿਹਾ ਵੀ ਕੇਜਰੀਵਾਲ ਮਾਫੀ ਮੰਗ ਗਿਆ ਮਜੀਠੀਏ ਤੋਂ। ਲੋਕ ਕਹਿੰਦੇ ਕਿਉਂ ਲਵਾ ਦਿੱਤੀਆਂ ਨਾ ਗੋਡੀਆਂ। ਪਰ ਗੋਡੀਆਂ ਕੇਜਰੀਵਾਲ ਦੀਆਂ ਨਹੀਂ ਲੱਗੀਆਂ, ਪੰਜਾਬ ਦੇ ਮੂਰਖ ਲੋਕਾਂ ਦੀਆਂ ਲੱਗੀਆਂ। ਨਸ਼ੇ ਆਏ ਪੰਜਾਬ ਵਿੱਚ :ਗੱਬਰੂ ਮਰੇ ਹਰੇਕ ਗਲੀ ਗਵਾਂਢ ਮਰੇ, ਚਾਚੇ ਦੇ ਪੁੱਤ ਮਰੇ, ਤਾਏ ਦੇ ਪੁੱਤ ਮਰੇ!! ਕਿਸੇ ਦਾ ਪਿਓ ਮਰਿਆ ਕਿਸੇ ਦਾ ਸੁਹਾਗ ਮਰਿਆ! ਉਹ ਨਸ਼ੇ ਵਿਕੇ ਕਿਵੇਂ, ਪੁਲਿਸ ਤੇ ਮਜੀਠੀਏ ਦੇ ਅੰਦਰ ਕੰਮ ਕਰਦੀ ਸੀ?? ਜੇ ਘਰ ਦਾ ਮੁਖੀਆ ਚਾਹੁੰਦਾ ਹੋਵੇ ਤੇ ਘਰੋਂ ਪੱਤਾ ਨਹੀਂ ਹਿਲਦਾ ਤੇ ਸਾਡੇ ਪੁੱਤ ਸਿਵਿਆ ਚ ਚਲੇ ਗਏ ਆਹ ਮਜੀਠੀਆ ਤੇ ਸੁਖਬੀਰ ਮੁਖੀਏ ਬਣ ਕੇ ਬੈਠੇ ਰਹੇ।
ਜੇ ਤੈਨੂੰ ਤੇਰੀ ਉਮੀਦ ਦੇ ਉਲਟ ਸਾਡੇ ਵਿੱਚੋ ਚੰਗੇ ਲੀਡਰ ਨਹੀ ਮਿਲ ਸਕੇ ਪੰਜਾਬ ਚ, ਤਾਂ ਤੇਰਾ ਹੀ ਕਸੂਰ ਹੈ! ਜਦੋਂ ਚੰਗਿਆਈ ਤੇ ਇਮਾਨਦਾਰੀ ਪੰਜਾਬੀਆਂ ਦਾ ਕਰੈਕਟਰ ਹੀ ਨਹੀ ਹੈ ਤੇ ਤੂੰ ਪੰਜਾਬ ਲਈ ਲੀਡਰ ਲੱਭਣ ਤੁਰ ਪਿਆ.. ਲੀਡਰ ਵੀ ਤਾਂ ਪੰਜਾਬੀਆਂ ਚੋਂ ਹੀ ਲੱਭਣੇ ਸੀ.. ਮਾਫ ਕਰੀ ਯਾਰਾ! ਤੂੰ ਸਾਡੇ ਝਮੇਲਿਆਂ ਚੋਂ ਨਿਕਲ ਤੇ ਦਿੱਲੀ ਤੇ ਧਿਆਨ ਦੇ.. ਤੇਰਾ ਪੰਗਾਂ ਮੋਦੀ, ਸਾਹ ਤੇ ਅੰਬਾਨੀ ਵਰਗੇ ਵੱਡਿਆਂ ਬਾਘੜ ਬਿੱਲਿਆਂ ਨਾਲ ਹੈ ਤੂੰ ਸਾਡੇ ਪਿੱਛੇ ਮਜੀਠਿਏ ਕੈਪਟਨਾਂ ਵਰਗਿਆਂ ਦੀ ਟੀਮ ਨਾਲ ਨਾਂ ਉਲਝ.. ਐਨਾਂ ਤੇਰੇ ਤੋਂ ਪੁੱਗਿਆ ਨਹੀ ਜਾਣਾਂ।
ਕੇਜਰੀਵਾਲ ਤੂੰ ਚਾਹੁੰਨਾ ਪੰਜਾਬ ਤੇਰੇ ਨਾਲ ਹੋਵੇ : ਯਾਰਾ ਇਕ ਗੱਲ ਪੱਲੇ ਬੰਨ੍ਹ ਲੈ
ਅਬਦਾਲੀ ਤੇ ਮੁਗਲਾਂ ਨੇ ਉਹ ਛਿੱਤਰ ਮਾਰੇ ਸਾਡੇ ਅੱਜ ਅਸੀਂ ਪਾਕਿਸਤਾਨ ਪਾਕਿਸਤਾਨ ਜਿੰਦਾਬਾਦ ਕਰਦੇ ਹਾਂ
ਕਾਂਗਰਸ ਨੇ ਗਲ ਚ ਟਾਇਰ ਪਾ ਕੇ ਸਾੜਿਆ, ਗਲੀਆਂ ਵਿਚ ਨੰਗੀਆਂ ਕਰਕੇ ਸਾਡੀਆਂ ਧੀਆਂ ਦੇ ਸਮੂਹਿਕ ਬਲਾਤਕਾਰ ਕੀਤੇ ਅੱਜ ਅਸੀਂ ਕੈਪਟਨ ਨੂੰ 77 ਸੀਟਾਂ ਦਿੱਤੀਆਂ।।
ਹੁਣ ਤੇਰਾ ਹੱਕ ਬਣਦਾ ਕੇ ਬਲਾਤਕਾਰ ਸ਼ੁਰੂ ਕਰਾ, ਸਾਡੇ ਕੇਸ ਫੜਕੇ ਸਾਨੂ ਜਿਉਂਦਿਆਂ ਅੱਗ ਲਾ, ਜੇ ਇਹ ਨਹੀਂ ਕਰ ਸਕਦਾ ਦਿੱਲੀ ਹਵਾਈ ਅੱਡੇ ਤੇ ਚਿੱਟਾ ਸ਼ਰੇਆਮ ਵੇਚ ਜਿਹੜੇ ਜਹਾਜ ਭਰੇ ਜਾਂਦੇ ਆ ਪੰਜਾਬੀਆਂ ਦੇ ਸਭ ਨੂੰ ਅਮਲੀ ਕਰਦੇ!! ਫੇਰ ਦੇਖੀ ਇਹ ਕੌਮ ਤੇਰਾ ਪਾਣੀ ਭਰਦੀ! ਸ਼ਰਮ ਨਾਲ ਡੁੱਬ ਕੇ ਮਰਨ ਦੀ ਥਾਂ ਅਸੀਂ ਹਿੱਕ ਦੇ ਜੋਰ ਤੇ ਕਹਿਣੇ ਆ ਜਿਹੜਾ ਸਾਡੀਆਂ ਧੀਆਂ ਨਾਲ ਬਲਾਤਕਾਰ ਕਰੁ ਓਹਨੂੰ ਅਸੀਂ 77 ਸੀਟਾਂ ਦੇਵਾਂਗੇ।।
ਤੂੰ ਸੱਚ ਜਾਣਦੇ ਹੋਏ ਵੀ ਨਸ਼ੇ ਦੇ ਤਸਕਰਾਂ ਤੋਂ ਮਾਫੀ ਮੰਗ ਲਈ, ਅਸੀ ਤੈਨੂੰ ਬੇਸ਼ਰਮ ਕਹਿਕੇ ਹੱਸਾਂਗੇ। ਬੇਸ਼ੱਕ ਸੱਚ ਅਸੀ ਵੀ ਜਾਂਣਦੇ ਹਾਂ ਤੇ ਇਹ ਵੀ ਜਾਂਣਦੇ ਹਾਂ ਕਿ ਅਸੀ ਸਿਰੇ ਦੇ ਘਟੀਆ, ਅਸਲ ਬੇਗੈਰਤ ਤੇ ਬੇਸ਼ਰਮ ਅਸੀ ਖੁਦ ਹਾਂ ਪਰ ਅਸੀ ਮੰਨਣਾਂ ਨਹੀ.. ਓਏ ਅਸੀ ਪੰਜਾਬੀ ਹੁੰਨੇ ਆ
ਕੇਜਰੀਵਾਲ ਤੂੰ ਤੇ ਅੱਜ ਮਾਫ਼ੀ ਮੰਗੀ ਆ ਮੈਂ ਤੇ ਕਦੋਂ ਦਾ ਮੰਗ ਗਿਆ ਸੀ ਮਾਫ਼ੀ ਜਦ ਇਹਨਾਂ ਨੇ ਨਾਨਕ ਵਰਗਿਆਂ ਨੂੰ ਕੱਢ ਕੇ ਸਾਧਾਂ ਨੂੰ ਗੁਰੂ ਬਣਾ ਲਿਆ ਸੀ।।
ਅਗਰ ਮੇਰੇ ਵਿਚਾਰ ਕਿਸੇ ਨੂੰ ਗਲਤ ਲੱਗਣ ਤਾਂ ਮਾਫ਼ੀ ਦੇ ਦੇਣਾ।
ਪੰਜਾਬ ਲਈ ਅਰਦਾਸ ਕਰਦਾ ਹੋਇਆ,
ਗੁਰਪ੍ਰਤਾਪ ਸਿੰਘ ਸੰਧੂ
ਆਮ ਆਦਮੀ ਪਾਰਟੀ
ਜੁਅਾੲਿੰਟ ਸੈਕਟਰੀ ਪੰਜਾਬ।