sponsered

Tuesday, 17 April 2018

ਦੇਸ਼ ਵਿੱਚ ਹੋਇਆਂ ਮਹਿਲਾ ਉਤਪੀੜਨ ਦੀਆਂ ਘਟਨਾਵਾਂ ਵਿੱਚ ਬੀ.ਜੇ.ਪੀ ਨੇਤਾਵਾਂ ਦੀ ਸ਼ਮੂਲੀਅਤ ਅਤਿ ਨਿੰਦਣਯੋਗ:-ਕੁਲਦੀਪ ਧਾਲੀਵਾਲ

(ਓ)ਦੇਸ਼ ਵਿੱਚ ਹੋਇਆਂ ਮਹਿਲਾ ਉਤਪੀੜਨ ਦੀਆਂ ਘਟਨਾਵਾਂ ਵਿੱਚ ਬੀ.ਜੇ.ਪੀ ਨੇਤਾਵਾਂ ਦੀ ਸ਼ਮੂਲੀਅਤ ਅਤਿ ਨਿੰਦਣਯੋਗ:-ਕੁਲਦੀਪ ਧਾਲੀਵਾਲ

(ਅ) ਲਗਾਤਾਰ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਅੰਤਰਰਾਸ਼ਰੀ ਪੱਧਰ ਤੇ ਦੇਸ਼ ਦਾ ਸਿਰ ਨੀਵਾਂ ਕੀਤਾ :- ਧਾਲੀਵਾਲ

(ੲ) ਗੱਲ ਗੱਲ ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਬੱਚਿਆਂ ਨਾਲ ਹੋਏ ਇਸ ਤਸ਼ੱਦਦ ਤੇ ਬਣੇ ਮੂਕ ਦਰਸ਼ਕ:- ਕੁਲਦੀਪ ਧਾਲੀਵਾਲ

ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਬਲਾਤਕਾਰ ਅਤੇ ਮਹਿਲਾ ਉਤਪੀੜਨ ਦੀਆਂ ਸ਼ਰਮਨਾਕ ਘਟਨਾਵਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਅੰਮ੍ਰਿਤਸਰ ਵਲੋਂ ਇਕ ਸ਼ਾਂਤਮਈ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੱਛਲੇ ਦਿਨਾਂ ਵਿੱਚ ਹੋਇਆਂ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਅਤੇ ਇਹਨਾਂ ਘਟਨਾਵਾਂ ਤੇ ਕੇਂਦਰ ਸਰਕਾਰ ਦੀ ਚੁਪੀ ਬਹੁਤ ਹੀ ਸ਼ਰਮਨਾਕ ਹੈ। ਧਾਲੀਵਾਲ ਨੇ ਕਿਹਾ ਕਿ ਇਕ ਅਭਿਨੇਤਰੀ ਦੀ ਮੌਤ ਤੇ ਦੱਸ ਮਿੰਟ ਵਿੱਚ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਬੱਚੀਆਂ ਨਾਲ ਹੋਇਆਂ ਅਤਿ ਨਿੰਦਣਯੋਗ ਘਟਨਾਵਾਂ ਤੇ ਮੂਕ ਦਰਸ਼ਕ ਬਣੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਉਣਾਵ ਵਿੱਖੇ ਇਕ 17 ਸਾਲ ਦੀ ਲੜਕੀ ਨਾਲ ਬੀ.ਜੇ.ਪੀ ਵਿਧਾਇਕ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਗੈਂਗਰੇਪ ਕਰਨਾ ਅਤੇ ਉਲਟਾ ਪੀੜਤ ਦੇ ਪਿਤਾ ਨੂੰ ਪੁਲਿਸ ਹਿਰਾਸਤ ਵਿੱਚ ਇੰਨੀ ਬੁਰੀ ਤਰਾਂ ਮਾਰਿਆ ਗਿਆ ਕਿ ਉਸ ਨੇ ਦਮ ਤੋੜ ਦਿੱਤਾ। ਇਹ ਸਭ ਇਥੇ ਨਹੀਂ ਰੁਕਿਆ ਜੰਮੂ ਦੇ ਕਠੂਆ ਵਿੱਚ ਇਕ 7 ਸਾਲ ਦੀ ਬੱਚੀ ਅਸਿਫ਼ਾ ਨਾਲ ਮੰਦਿਰ ਵਰਗੀ ਪਵਿੱਤਰ ਜਗ੍ਹਾ ਤੇ ਬੇਆਬਰੂ ਕਰਕੇ ਮਾਰ ਦਿੱਤਾ ਜਾਂਦਾ ਹੈ ਅਤੇ ਧਰਮ ਦੀ ਆੜ ਵਿੱਚ ਅਰੋਪੀਆਂ ਨੂੰ ਬਚਾਉਣ ਲਈ ਮਾਰਚ ਕੱਢਿਆ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਬੀ.ਜੇ.ਪੀ ਸਮਰਥਿਤ ਪੀ.ਡੀ.ਪੀ ਸਰਕਾਰ ਪੂਰੇ ਮਾਮਲੇ ਤੇ ਨਾਂਹ ਪੱਖੀ ਰਵਈਆ ਰੱਖਕੇ ਪਰਦਾ ਪਾਉਂਦੀ ਹੋਈ ਨਜ਼ਰ ਆਉਂਦੀ ਹੈ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ ਅਤੇ ਯੂ.ਐਨ ਨੇ ਇਸ ਮਸਲੇ ਤੇ ਚਿੰਤਾ ਜਾਹਿਰ ਕੀਤੀ ਹੈ। ਇਸ ਨਾਲ ਸਾਡੇ ਦੇਸ਼ ਦੇ ਸਨਮਾਨ ਨੂੰ ਦੁਨੀਆਂ ਸਾਮਣੇ ਠੇਸ ਪਹੁੰਚੀ ਹੈ।ਪਰ ਅਫਸੋਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਇਸ ਘਟਨਾ ਤੇ ਦੋ ਸ਼ਬਦ ਬੋਲਣ ਦਾ ਵੀ ਵਕਤ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੀਆਂ ਇਹਨਾਂ ਘਟਨਾਵਾਂ ਤੇ ਕੋਈ ਸਖ਼ਤ ਕਨੂੰਨ ਦਾ ਨਾਂ ਹੋਣਾ ਇਹਨਾਂ ਦਰਿੰਦੇਆਂ ਦੇ ਹੌਂਸਲੇ ਨੂੰ ਵਧਾਉਂਦਾ ਹੈ। ਅਤੇ ਸਤਾ ਦੇ ਨਸ਼ੇ ਵਿੱਚ ਚੂਰ ਭਾਜਪਾ ਦੇ ਨੇਤਾ ਅਤੇ ਵਰਕਰ ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸਦਾ ਤਾਜ਼ਾ ਉਦਾਹਰਣ ਗੁਜਰਾਤ ਮਾਡਲ ਦਾ ਦਾਵਾ ਕਰਨ ਵਾਲੇ ਮੋਦੀ ਦੇ ਗ੍ਰਿਹ ਨਗਰ ਸੂਰਤ ਦੀ ਘਟਨਾ ਹੈ। ਜਿਥੇ ਬੀ.ਜੇ.ਪੀ ਸਮਰਥਿਤ ਵਿੱਦਿਆਰਥੀ ਸੰਘ ਏ.ਬੀ.ਵੀ.ਪੀ ਦੇ ਨੇਤਾ ਵਲੋਂ ਇਕ 10 ਸਾਲ ਦੀ ਬੱਚੀ ਨੂੰ 8 ਦਿਨ ਤੱਕ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮਾਰ ਦਿੱਤਾ ਗਿਆ। ਰਾਸ਼ਟਰੀ ਮਹਿਲਾ ਆਯੋਗ ਦੀ ਅਧਿਯਕਸ਼ਾ ਲਲਿਤਾ ਕੁਮਾਰਮੰਗਲਮ ਵਲੋਂ ਅਸਤੀਫਾ ਦੇਣਾ ਇਸੇ ਘਟਨਾ ਨਾਲ ਜੁੜਿਆ ਹੈ। ਯੂ. ਪੀ. ਏ ਸਰਕਾਰ ਵੇਲੇ ਹਰ ਘਟਨਾ ਤੇ ਪ੍ਰਧਾਨ ਮੰਤਰੀ ਨੂੰ ਚੂੜੀਆਂ ਭੇਜਣ ਵਾਲੀ ਭਾਜਪਾ ਨੇਤ੍ਰੀ ਸਮ੍ਰਿਤੀ ਇਰਾਨੀ,ਮੀਨਾਕਸ਼ੀ ਲੇਖਿ, ਸ਼ਾਜਿਆ ਇਲਮੀ ਸਬ ਇਸ ਮਸਲੇ ਤੇ ਚੁੱਪ ਹਨ। ਕਿਉਂਕਿ ਬੀ.ਜੇ.ਪੀ ਨੂੰ ਦੇਸ਼ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ ਹੈ। ਧਾਲੀਵਾਲ ਨੇ ਕਿਹਾ ਦੇਸ਼ ਵਿੱਚ ਇਸ ਵਕਤ ਇਕ ਡਰ ਤੇ ਸਹਿਮ ਦਾ ਮਾਹੌਲ ਹੈ ਜਿਸਦਾ ਤਾਜਾ ਉਧਾਰਣ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਹ ਤਸਵੀਰਾਂ ਹਨ ਜਿਨ੍ਹਾਂ ਵਿੱਚ ਇਕ ਮੁਹੱਲਾ ਵਾਸੀਆਂ ਵੱਲੋਂ ਆਪਣੀ ਗਲੀ ਦੇ ਬਾਹਰ ਲਿਖ ਕੇ ਲਗਾ ਦਿੱਤਾ ਗਿਆ ਕਿ ਬੀ.ਜੇ.ਪੀ ਨੇਤਾਵਾਂ ਦਾ ਇੱਥੇ ਆਉਣਾ ਮਨ੍ਹਾ ਹੈ। ਧਾਲੀਵਾਲ ਨੇ ਕਿਹਾ ਕਿ ਦੇਸ਼ ਦਾ ਬੁੱਧੀਜੀਵੀ ਵਰਗ ਇਹਨਾਂ ਘਟਨਾਵਾਂ ਤੋਂ ਚਿੰਤਿਤ ਹੈ। ਆਮ ਆਦਮੀ ਪਾਰਟੀ ਵਲੋਂ ਵੀ ਇਨਸਾਫ ਦੀ ਮੰਗ ਨੂੰ ਲੈਕੇ ਬੀਤੇ ਕੱਲ੍ਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਆਵਾਸ ਤੱਕ ਮਾਰਚ ਕੱਢਿਆ ਗਿਆ ਅਤੇ ਇਨਸਾਫ ਦੀ ਮੰਗ ਨੂੰ ਲੈਕੇ ਅੰਮ੍ਰਿਤਸਰ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਾਂਤਮਈ ਕੈਂਡਲ ਮਾਰਚ ਕੱਢੇ ਗਏ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਘਟਨਾਵਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਤੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ,ਅਨੁਸ਼ਾਸਨ ਕਮੇਟੀ ਮੁੱਖੀ ਡਾ. ਇੰਦਰਬੀਰ ਨਿੱਝਰ,ਨੈਸ਼ਨਲ ਕੌਂਸਿਲ ਮੈਂਬਰ ਹਰਿੰਦਰ ਸਿੰਘ,ਅਸ਼ੋਕ ਤਲਵਾਰ,ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਚੋਗਾਂਵਾਂ, ਵੱਖ ਵੱਖ ਹਲਕਿਆਂ ਤੋਂ ਇੰਚਾਰਜ ਦਲਬੀਰ ਸਿੰਘ ਟੌਂਗ,ਹਰਭਜਨ ਸਿੰਘ ਇ.ਟੀ.ਓ,ਜਸਵਿੰਦਰ ਸਿੰਘ ਜਨਹਾਂਗੀਰ,ਉਪ ਪ੍ਰਧਾਨ ਰਜਿੰਦਰ ਪਲਾਹ,ਅਨਿਲ ਮਹਾਜਨ,ਮਹਿਲਾ ਆਗੂ ਜੀਵਣਜੋਤ ਕੌਰ,ਸੁਰਿੰਦਰ ਕੰਵਲ ਸੀਨਿਅਰ ਆਗੂ ਸੁਖਜਿੰਦਰ ਪੰਨੂ,ਰਵਿੰਦਰ ਹੰਸ,ਜਗਜੀਤ ਸਿੰਘ,ਵੇਦ ਪ੍ਰਕਾਸ਼ ਬਬਲੂ,ਮੋਤੀ ਲਾਲ,ਦਲਜੀਤ ਸਿੰਘ ਸਿੱਧੂ,ਵਰੁਣ ਰਾਣਾ ਅਤੇ ਹੋਰ ਵਲੰਟੀਅਰ ਹਾਜਿਰ ਸਨ ।


Sunday, 15 April 2018

ਅਾਮ ਅਾਦਮੀ ਪਾਰਟੀ ਨੇ ਮੰਗਿਆ ਸਰਕਾਰ ਤੋਂ ਕਿਸਾਨਾਂ ਦਾ ਹੱਕ:-ਡਾ:ਬਲਬੀਰ ਸਿੰਘ

ਚੰਡੀਗੜ੍ਹ: ਵਾਢੀਆਂ ਸਮੇਂ ਅੱਗ ਲੱਗਣ ਕਾਰਨ ਹਰ ਵਾਰ ਸੈਂਕੜੇ ਏਕੜ ਫ਼ਸਲ ਸੜ ਕੇ ਸੁਆਹ ਹੋ ਜਾਂਦੀ ਹੈ। ਅੱਗ ਲੱਗਣ ਦਾ ਕਾਰਨ ਜ਼ਿਆਦਾਤਰ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਚੰਗਿਆੜੀਆਂ ਦਾ ਪੈਦਾ ਹੋਣਾ ਹੁੰਦਾ ਹੈ। ਪੰਜਾਬ ਦੀ ਵਿਰੋਧੀ ਧਿਰ ‘ਆਪ’ ਨੇ ਅਜਿਹੇ ਮਾਮਲਿਆਂ ਵਿੱਚ ਸਰਕਾਰ ਤੋਂ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਆਮ ਆਦਮ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਵੀਰ ਸਿੰਘ ਤੇ ਹੋਰਨਾਂ ਵੱਲੋਂ ਜਾਰੀ ਬਿਆਨ ਮੁਤਾਬਕ ਵਾਢੀ ਲਈ ਤਿਆਰ ਕਿਸਾਨਾਂ ਦੀ ਪੱਕੀ-ਪਕਾਈ ਕਣਕ ਲਈ ਬਿਜਲੀ ਮਹਿਕਮੇ ਦੀ ਲਾਪਰਵਾਹੀ ਅੱਗ ਦੀ ਤੀਲ੍ਹੀ ਦਾ ਕੰਮ ਕਰ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜਦੋਂ ਖੇਤਾਂ ‘ਚ ਪੱਕੀ ਫ਼ਸਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਸ਼ਾਰਟ ਸਰਕਟ ਨਾਲ ਸੜ ਕੇ ਸਵਾਹ ਹੋ ਰਹੀਆਂ ਹਨ ਤਾਂ ਇਸ ਨੁਕਸਾਨ ਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਸਰਕਾਰ ਹੈ ਤੇ ਸਰਕਾਰ ਪੀੜਤ ਕਿਸਾਨਾਂ ਨੂੰ ਉਸ ਇਲਾਕੇ ਦੇ ਪ੍ਰਤੀ ਏਕੜ ਔਸਤਨ ਝਾੜ ਦੇ ਹਿਸਾਬ ਨਾਲ 100 ਪ੍ਰਤੀਸ਼ਤ ਮੁਆਵਜ਼ਾ ਦੇਵੇ।
ਡਾ. ਬਲਵੀਰ ਸਿੰਘ ਨੇ ਮੰਗ ਕੀਤੀ ਕਿ ਨਾ ਕੇਵਲ ਕਣਕ ਦੀ ਫ਼ਸਲ ਬਲਕਿ ਸ਼ਾਰਟ ਸਰਕਟ ਕਾਰਨ ਸੜਨ ਵਾਲੇ ਨਾੜ ਦਾ ਵੀ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਦੇ ਡੰਗਰ-ਪਸ਼ੂਆਂ ਲਈ ਤੂੜੀ ਕਣਕ ਦੇ ਨਾੜ ਤੋਂ ਹੀ ਤਿਆਰ ਹੁੰਦੀ ਹੈ। ਉਨ੍ਹਾਂ ਅੱਗ ਨਾਲ ਨੁਕਸਾਨੀ ਜਾ ਰਹੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਕਿ ਪੀੜਤ ਕਿਸਾਨ ਸਰਕਾਰੀ ਰਿਕਾਰਡ ਉੱਤੇ ਆ ਸਕਣ ਅਤੇ ਮੁਆਵਜ਼ੇ ਤੋਂ ਵਾਂਝੇ ਨਾ ਰਹਿਣ।
ਆਪ ਲੀਡਰਾਂ ਨੇ ਦੋਸ਼ ਲਾਇਆ ਕਿ ਸ਼ਾਰਟ ਸਰਕਟ ਜਾਂ ਕਿਸੇ ਹੋਰ ਲਾਪਰਵਾਹੀ ਕਾਰਨ ਹਰ ਸਾਲ ਹਜ਼ਾਰਾਂ ਏਕੜ ਕਣਕ ਤੇ ਹੋਰ ਫ਼ਸਲਾਂ ਅੱਗ ਦੀ ਚਪੇਟ ‘ਚ ਆ ਰਹੀਆਂ ਹਨ ਪਰ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਜਿਹੇ ਸੰਭਾਵਿਤ ਖ਼ਤਰੇ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ।

Saturday, 24 March 2018

ਅਾਮ ਅਾਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਹੋੲੀ ਅਹਿਮ ਮੀਟਿੰਗ

ਅੱਜ ਅਾਮ ਅਾਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਸ:ਦਲਬੀਰ ਸਿੰਘ ਟੋਂਗ ਹਲਕਾ ਪ੍ਰਧਾਨ ਬਾਬਾ ਬਕਾਲਾ ਸਾਹਿਬ ਵੱਲੋ ਹਰਵੰਤ ਸਿੰਘ ੳੁਮਰਾ ਨੰਗਲ ਦੇ ਗ੍ਰਹਿ ਵਿਖੇ ਕੀਤੀ ਗੲੀ ਜਿਸ ਵਿਚ ੳੁਹਨਾ ਦੱਸਿਅਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਅੰਦਰ ਪਾਰਟੀ ਦਾ ਢਾਂਚਾ ਤਿੰਨੋ ਬਲਾਕ ੲਿੰਚਾਰਜ਼ਾ ਦੀ ਨਿਗਰਾਨੀ ਹੇਠ ਬਹੁਤ ਜਲਦ ਤਿਅਾਰ ਕਰ ਦਿਤਾ ਜਾਵੇਗਾ,ਜਿਸ ਨਾਲ ਪਾਰਟੀ ਨੂੰ ਹਲਕੇ ਅੰਦਰ ਪਿੰਡ ਪੱਧਰ ਤੱਕ ਮਜਬੂਤੀ ਮਿਲੇਗੀ।


ੲਿਸ ਤੋ ੲਿਲਾਵਾ ਅੱਜ ਵਿਧਾਨ ਸਭਾ ਅੰਦਰ ਕਾਂਗਰਸ ਸਰਕਾਰ ਵੱਲੋ ਪੇਸ਼ ਕੀਤੇ ਬਜਟ ਤੇ ਬੋਲਦੇ ਹੋੲੇ ਕਿਹਾ ਕਿ ਸਰਕਾਰ ਵੱਲੋ ਪੇਸ਼ ਕੀਤਾ ਬਜਟ ਬਹੁਤ ਹੀ ਨਿਰਾਸ਼ ਕਰਨ ਵਾਲਾ ਹੈ ਕਿਓ ਕਿ ੲਿਸ ਬਜਟ ਵਿਚ ਨੋਜੁਅਾਨਾ ,ਕਿਸਾਨਾ ਤੇ ਮਜਦੂਰਾ ਲੲੀ ਕੁਝ ਵੀ ਨਹੀ ਹੈ,ੳੁਥੇ ਸਰਕਾਰੀ ਮੁਲਾਜ਼ਮਾ ਦੀ ਤਨਖਾਹ ਵਿਚੋ ਹਰ ਮਹੀਨੇ 200 ਰੁਪੲੇ ਕੱਟਣ ਦੀ ਤਜ਼ਵੀਜ਼ ਕੀਤੀ ਹੈ ਜਦ ਕਿ ਸਰਕਾਰ ਵਲੋ ਸਰਕਾਰੀ ਮੁਲਾਜ਼ਮਾ ਨੂੰ ਮਿਲਣ ਵਾਲੇ ਡੀ ੲੇ ਵੀ ਟਾੲਿਮ ਨਾਲ ਨਹੀ ਦਿੱਤਾ ਜਾਂਦਾ । ੳੁਹਨਾ ਕਿਹਾ ਕਿ.ਜਿਥੇ ਸਰਕਾਰ ਵੋਟਾ ਤੋ ਪਹਿਲਾ ਕਿਸਾਨਾ ਦਾ ਸਾਰਾ ਕਰਜ਼ਾ ਮੁਅਾਫ ਕਰਨ ਦੀਅਾਂ ਗੱਲਾ ਕਰਦੀ.ਸੀ,ਜਦ ਕਿ ਪਿਛਲੇ ਸਾਲ ਵੀ ਕਿਸਾਨਾ ਲੲੀ 15000 ਕਰੋੜ ਦਾ ਬਜ਼ਟ ਰੱਖਿਅਾ ਪਰ ਮੁਅਾਫ ਕੀਤਾ ਸਿਰਫ 391 ਕਰੋੜ ਜਿਸ ਤੋ ਲਗਦਾ ਹੈ ਕਿ ਸਰਕਾਰ ਕਿਸਾਨਾ ਦਾ ਕਰਜ਼ਾ ਮੁਅਾਫ ਕਰਨ ਵਾਅਦਾ ਸਿਰਫ ਵੋਟਾ ਲੈਣ ਲੲੀ.ਕੀਤਾ ਸੀ,ਸੋ ੳੁਹਨਾ ਕਿਹਾ ਕਿ ਸਾਫ ਹੈਬਕਿ ਸਰਕਾਰ ਨੇ ੲਿਹ ਬਜ਼ਟ ਸਿਰਫ ੲਿਕ ਸਾਲ ਢੰਗ ਟਪਾੳੁਣ ਲੲੀ ਬਣਾੲਿਅਾ ਹੈ ਨਾ ਕਿ ਲੋਕਾ ਨੂੰ ਸਹੂਲਤਾ ਦੇਣ ਲੲੀ।ੲਿਸ ਸਮੇਂ ੳੁਹਨਾ ਨਾਲ ਸਨ,ਨਿਸ਼ਾਨ ਸਿੰਘ ਬੋਦੇਵਾਲ,,ਸੁਰਜੀਤ ਸਿੰਘ ਕੰਗ,ਗੋਰਾ ਭਲਾੲੀਪੁਰ,ਰੇਸ਼ਮ ਸਿੰਘ ਬਾਬਾ ਬਕਾਲਾ,ਬਲਜਿੰਦਰ ਸਿੰਘ ਸੇਰੋ,ਹਰਜੀਤ ਸਿੰਘ ਬਾਬਾ ਬਕਾਲਾ,ਕੁਲਦੀਪ ਸਿੰਘ ਮਥਰੇਵਾਲ,ਰਾਮ ਲੁਭਾੲਿਅਾ,ਸਨਦੀਪ ਵਿਰਦੀ,ਕਵਲ ਬੂਲੇਨੰਗਲ,ਗੁਰਪਿਅਾਰ ਵੈਰੋਵਾਲ,ਪਿਅਾਰਾ ਸਿੰਘ ਤਿੰਮੋਵਾਲ,ਸਤਨਾਮ ਸਿੰਘ ਨਾਗੋਕੇ,ਸੁਖਰਾਜ ਸਿੰਘ,ਪ੍ਰਤਾਪ ਸਿੰਘ ਸਰਲੀ,ੲਿੰਦਰਬੀਰ ਰਸਲ,ਅਮਰਜੀਤ ਸਿੰਘ ਕਾਲੇਕੇ,ਡਾ:ਦਵਿੰਦਰ ਸਿੰਘ,ਸਵਿੰਦਰ ਸਿੰਘ SDO,ਕੁਲਦੀਪ ਸਿੰਘ ਛੱਜਲਵੱਡੀ ਅਤੇ ਗੁਰਪ੍ਰਤਾਪ ਸਿੰਘ ਮੀਅਾਂਵਿੰਡ।

Thursday, 22 March 2018

ਅਜ਼ਾਦ ਦੇਸ਼ ਪਰ ਵਿਚਾਰਾ ਦੇ ਗੁਲਾਮ :- ਗੁਰਪ੍ਰਤਾਪ ਸਿੰਘ ਸੰਧੂ


___

ਸਤਿ ਸ਼੍ਰੀ ਅਕਾਲ ਦੋਸਤੋ

ਅੱਜ 23 ਮਾਰਚ ਹੈ ਅੱਜ ਦੇ ਦਿਨ ਦੇਸ਼ ਦੀ ਜੰਗ ਏ ਆਜ਼ਾਦੀ ਦੇ ਤਿੰਨ ਅਨਮੋਲ ਹੀਰੇ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਨੂੰ ਸਮੇਂ ਦੀ ਅੰਗਰੇਜ਼ੀ ਹਕੂਮਤ ਨੇ ਆਪਣੇ ਹੀ ਸਵਿਧਾਨ ਦੇ ਕਨੂੰਨ ਦੇ ਸਾਰੇ ਅਸੂਲ ਤੋੜਦੇ 24 ਦੀ ਥਾਂ 23 ਮਾਰਚ 1931 ਨੂੰ ਸਵੇਰ ਦੀ ਥਾਂ ਅੱਧੀ ਰਾਤ ਟੱਪਦਿਆਂ ਹੀ ਫਾਂਸੀ ਦੇ ਦਿੱਤੀ ਗਈ ਤੇ ਰਾਤ ਦੇ ਹਨ੍ਹੇਰੇ ਚ ਹੀ ਹੁਸੈਨੀਵਾਲਾ ਵਿਖੇ ਉਹਨਾਂ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ ਗਈ

ਦੋ ਗੱਲਾਂ ਸ.ਭਗਤ ਸਿੰਘ ਨੂੰ ਵੀ ਮੁਖ਼ਾਤਿਬ ਕਰਨੀਆਂ ਚਾਹੁੰਦਾ ਹਾਂ

ਐ ਜੰਗ ਏ ਆਜ਼ਾਦੀ ਦੇ ਅਮਰ ਸ਼ਹੀਦੋ ਜਿਸ ਦੇਸ਼ ਲਈ ਤੁਸੀਂ ਆਪਣੀਆਂ ਅਨਮੋਲ ਸ਼ਹਾਦਤਾਂ ਦਿੱਤੀਆਂ ਅਖੌਤੀ ਆਜ਼ਾਦੀ ਦੇ ਬਾਅਦ ਵੀ ਸਾਨੂੰ ਉਹ ਦੇਸ਼ ਨਹੀਂ ਮਿਲਿਆ।

ਜਾਂਦੇ ਹੋਏ ਅੰਗਰੇਜ਼ ਦੇਸ਼ ਨੂੰ ਦੋ ਟੋਟਿਆਂ ਚ ਵੰਡ ਗਏ
ਤੇ ਵਿਚਾਲੇ ਪਾ ਗਏ ਕਦੇ ਨਾ ਪੂਰਿਆ ਜਾਣ ਵਾਲਾ ਨਫ਼ਰਤ ਦਾ ਪਾੜ ਤੇ ਨਾਲ ਹੀ ਤੀਜੇ ਟੋਟੇ ਦੀ ਨੀਂਹ ਪੱਟ ਗਏ
ਜਿਸ ਤੇ ਮਹਿਲ ਬਣਾਉਣ ਲਈ ਹਜ਼ਾਰਾਂ ਜਾਨਾਂ ਭੰਗ ਦੇ ਭਾਣੇ ਗਵਾ ਬੈਠੇ ਹਾਂ,ਪਰ ਅਜੇ ਵੀ ਨੀਂਹ ਬਾਕੀ ਹੈ

ਭਗਤ ਸਿਹਾਂ
ਅੰਗਰੇਜ਼ੀ ਹਕੂਮਤ ਸਮੇਂ ਵੀ ਇੰਨਕਲਾਬ ਦਾ ਨਾਹਰਾ ਹਾਕਮਾਂ ਨੂੰ ਦੇਸ਼ ਧ੍ਰੋਹ ਲੱਗਦਾ ਸੀ ਤੇ ਅੱਜ ਵੀ ਦੇਸ਼ ਧ੍ਰੋਹ ਹੀ ਲੱਗਦਾ

ਹੱਕਾਂ ਲਈ ਓਦੋਂ ਵੀ ਡਾਂਗਾਂ ਖਾਣੀਆਂ ਪੈਂਦੀਆਂ ਸਨ
ਤੇ ਅੱਜ ਵੀ ਇਹੀ ਹਾਲ ਹੈ

ਪਹਿਲਾਂ ਵੀ ਹਾਕਮ ਦੇਸ਼ ਨੂੰ ਲੁੱਟ ਲੁੱਟ ਬਦੇਸ਼ਾਂ ਨੂੰ ਲੈ ਜਾਂਦੇ ਰਹੇ ਨੇ ਤੇ ਅੱਜ ਵੀ ਬਦੇਸ਼ਾਂ ਦੇ ਹੀ ਬੈਂਕ ਭਰੇ ਜਾ ਰਹੇ ਨੇ ਪਹਿਲਾਂ ਵੀ ਆਮ ਬੰਦਾ ਦੋ ਵੇਲੇ ਦੀ ਰੋਟੀ ਦਾ ਮੁਥਾਜ ਸੀ,ਤੇ ਅੱਜ ਵੀ ਮੁਥਾਜ ਹੈ

ਅਖੌਤੀ ਆਜ਼ਾਦੀ ਤੋਂ ਪਹਿਲਾਂ ਵੀ ਹਾਕਮ ਧਿਰ ਦੇ ਤੁਗਲਕੀ ਫ਼ਰਮਾਨ ਆਇਆ ਕਰਦੇ ਸਨ ਜੋ ਜਨ ਸਾਧਾਰਨ ਲਈ ਮਾਰੂ ਤੇ ਭਾਰੂ ਹੁੰਦੇ ਸਨ ਤੇ ਅੱਜ ਵੀ ਇਹੀ ਸਿਲਸਿਲਾ ਜਾਰੀ ਹੈ।

ਤੁਸੀਂ ਸਾਮਰਾਜ ਦਾ ਸੁਪਨਾ ਵੇਖਿਆ ਸੀ ਅੱਜ ਪਰਿਵਾਰਵਾਦ ਫ਼ੈਲ ਰਿਹਾ,ਤੁਸੀਂ ਕਦੇ ਭੇਦ ਭਾਵ ਰਹਿਤ ਸਮਾਜ ਦਾ ਸੁਪਨਾ ਲੈ ਕੇ ਤੁਰੇ ਸੀ,ਅੱਜ ਭੇਦ ਭਾਵ ਹੀ ਹਾਕਮ ਫੈਲਾ ਰਹੇ ਨੇ

ਅੱਜ ਸੜਕਾਂ ਤੇ ਲੱਗਦੇ ਮੁਜ਼ਾਹਰੇ ਧਰਨੇ ਆਏ ਦਿਨ ਹੁੰਦੀਆਂ ਹੜਤਾਲਾਂ ਆਮ ਜਨ ਦੀ ਹੁੰਦੀ ਆਰਥਿਕ ਲੁੱਟ ਬੇਪੱਤ ਹੁੰਦੀਆਂ ਭੈਣਾਂ ਕੁੱਖਾਂ ਚ ਕੋਹ ਕੋਹ ਕੇ ਖ਼ਤਮ ਕੀਤੀਆਂ ਜਾ ਰਹੀਆਂ ਧੀਆਂ
ਨਸ਼ੇ ਦੀ ਦਲਦਲ ਚ ਗ਼ਰਕ ਰਹੇ ਵੀਰ ਵੇਚਣ ਤੇ ਵਿਕਾਉਣ ਦੇ ਹਾਕਮ ਧਿਰ ਤੇ ਲੱਗਦੇ ਇਲਜ਼ਾਮ ਬੇਰੁਜ਼ਗਾਰ ਹੋ ਰਹੀ ਜਵਾਨੀ
ਬਿਰਧ ਆਸ਼ਰਮਾਂ ਚ ਰੁੱਲਦਾ ਬੁਢਾਪਾ ਦਿਨੋਂ ਦਿਨ ਡਿੱਗ ਰਿਹਾ
ਨੈਤਿਕਤਾ ਦਾ ਗ੍ਰਾਫ਼ ਮਨੁੱਖਤਾ ਦਾ ਘਾਣ ਕਰ ਰਿਹਾ ਮਿਲਾਵਟ ਦਾ ਜ਼ਹਿਰ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਰਾਸਤੇ ਤੋਂ ਭਟਕੀ ਪੜ੍ਹਾਈ ਚੌਧਰ ਚਮਕਾਉਣ ਦੀ ਲਾਲਸਾ ਵੋਟਾਂ ਲਈ ਦਿੱਤੇ ਜਾ ਰਹੇ ਲਾਲਚ ਸਰਕਾਰਾਂ ਬਣਾਉਣ ਲਈ ਹੁੰਦੀ ਸੌਦੇਬਾਜ਼ੀ ਕੀਮਤੀ ਮਨੁੱਖੀ ਜਾਨਾਂ ਤੇ ਭਾਰੂ ਪੈਦੀਆਂ ਕਨੂੰਨ ਚ ਰੱਖੀਆਂ ਚੋਰ ਮੋਰੀਆਂ।

ਮੁੱਕਦੀ ਗੱਲ
ਕੀ ਦੱਸਾਂ ਮੇਰੇ ਦੇਸ਼ ਦੇ ਅਮਰ ਸ਼ਹੀਦੋ

ਅੱਜ ਸਹਿ ਸੁਭਾ ਹੀ ਆਮ ਬੰਦੇ ਦੇ ਮੂੰਹੋਂ ਜਦੋਂ ਇਹ ਸੁਣਦੇ ਹਾਂ ਕਿ
ਇਸ ਤੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ਤਾਂ ਤੁਹਾਡੇ ਲੱਖਾਂ ਦੇਸ਼ ਭਗਤਾਂ ਦੀ ਸ਼ਹੀਦੀ ਤੇ ਇੱਕ ਪ੍ਰਸ਼ਨ ਚਿੰਨ੍ਹ ਜਿਹਾ ਨਜ਼ਰ ਆਉਣ ਲੱਗ ਜਾਂਦਾ।

ਅੱਜ ਵੀ ਭਗਤ ਸਿਹਾਂ ਤੇਰੇ ਤੇ ਤੇਰੇ ਸਾਥੀਆਂ ਦੇ ਨਾਂ ਤੇ ਭਰਪੂਰ ਰਾਜਨੀਤੀ ਹੋਣੀ ਆਂ ਥੋਡੇ ਬੁੱਤਾਂ ਤੇ ਹਾਰ ਚੜਣਗੇ ਭਾਸ਼ਣ ਹੋਣਗੇ ਤਕਰੀਰਾਂ ਹੋਣਗੀਆਂ ਸਿਰ ਝੁਕਣਗੇ ਕਿਸੇ ਦੇ ਸ਼ਰਧਾ ਤੇ ਕਿਸੇ ਦੇ ਦਿਖਾਵੇ ਲਈ ਮੰਨਿਆਂ ਕਿ ਤੇਰੇ ਵਿਚਾਰ
ਸਭ ਨੂੰ ਪ੍ਰਭਾਵਿਤ ਕਰਦੇ ਨੇ ਪਰ ਅਮਲ ਕੋਈ ਨਹੀਂ ਕਰਦਾ।

23 ਮਾਰਚ ਨੂੰ ਤੇਰੇ ਨਾਂ ਤੇ ਨਾਅਰੇ ਲਾਉਣ ਵਾਲੇ
ਵੋਟਾਂ ਦੇ ਦਿਨ ਜਦ ਚੰਦ ਰੁਪਈਆਂ ਬਦਲੇ ਆਪਣਾ ਜ਼ਮੀਰ ਵੇਚਦੇ ਨੇ ਤਾਂ ਸਭ ਕੀਤਾ ਕਰਾਇਆ ਮਿੱਟੀ ਹੋ ਜਾਂਦਾ।

ਆਜ਼ਾਦੀ ਦੇ ਇਤਿਹਾਸ ਨੂੰ ਕੁੱਝ ਇਸ ਤਰਾਂ ਪੇਸ਼ ਕੀਤਾ ਕਿ
ਜ਼ੁਲਮ ਅੱਗੇ ਹਿੱਕ ਡਾਹ ਕੇ ਖੜਨ ਵਾਲਿਆਂ ਨਾਲੋਂ
ਇੱਕ ਪਾਸੇ ਘਸੁੰਨ ਖਾ ਕੇ ਦੂਜਾ ਪਾਸਾ ਅੱਗੇ ਕਰਨ ਵਾਲੇ ਹੀਰੋ ਬਣ ਗਏ।

ਸਮਾਜਵਾਦ ਦੀ ਥਾਂ ਜਾਤਾਂ ਪਾਤਾਂ ਦੀ ਨੀਂਹ ਰੱਖੀ ਧਰੀ ਚੋਟ,ਨੋਟ ਤੇ ਵੋਟ ਦਾ ਫਾਰਮੂਲਾ ਲਾਗੂ ਹੋ ਗਿਆ।

ਮਤਲਬ ਕਿ ਅੱਜ ਬਹੁਤ ਲੋਕ ਅਾਪਣੇ ਅਾਪ ਨੂੰ ਅਜ਼ਾਦ ਦੇਸ਼ ਦੇ ਵਾਸੀ ਦੱਸ ਰਹੇ ਹਾਂ ਪਰ ਅੱਜ ਕਾਫੀ ਹੱਦ ਤੱਕ ਅਸੀ.ਅਜ਼ਾਦ ਦੇਸ਼ ਦੇ ਵਾਸੀ.ਦੇ ਵਿਚਾਰਾ ਦੇ ਗੁਲਾਮ.ਬਣ ਗੲੇ ਹਾਂ।

ੲਿੰਨਕਲਾਬ ਜਿੰਦਾਬਾਦ

Monday, 19 March 2018

ਪਾਰਟੀ ਲੲੀ ਦਿਨ ਰਾਤ ਮਿਹਨਤ ਕਰਦਾ ਰਹਾਗਾਂ:ਹਰਭਜਨ ਸਿੰਘ ੲੀ ਟੀ ਓ

ਦੋਸਤੋ,
          ਮੋਜੂਦਾ ਸਮੇਂ ਦੋਰਾਨ ਅਾਮ ਅਾਦਮੀ ਪਾਰਟੀ ਤੇ ਪੈਦਾ ਹੋੲੇ ਸੰਕਟ ਅਤੇ ਔਖੇ ਸਮੇਂ ਸਾਨੂੰ ਪਾਰਟੀ ਦੇ ਨਾਲ ਖੜਨ ਦੀ ਜਰੂਰਤ ਹੈ।ਜਿਥੋ ਤੱਕ ਕੇਜਰੀਵਾਲ ਸਾਹਿਬ ਦੇ ਮੁਅਾਫੀ ਮੰਗਣ ਦਾ ਸੁਅਾਲ ਹੈ ਹਾਂ ੲਿਸ ਨਾਲ ਪਾਰਟੀ ਨੂੰ ਪਿਅਾਰ ਕਰਨ ਅਤੇ ਦਿਨ ਰਾਤ ਮਿਹਨਤ ਕਰਨ ਵਾਲੇ ਵਲੰਟੀਅਰਾ ਨੂੰ ਨਰਾਸ਼ਾ ਜਰੂਰ ਹੋੲੀ ਹੈ ਪਰ ਸੱਚ ੲਿਹ ਵੀ ਹੈ ਕਿ ੳੁਹਨਾ ੳੁਪਰ ਭਾਰਤ ਦੇ ਵੱਖ ਵੱਖ ਸ਼ਹਿਰਾ ਵਿਚ ਰਾਜਨੀਤਕ ਮਕਸਦ ਨਾਲ ਮਾਨਹਾਨੀ ਦੇ ਕੇਸ ਪਾੲੇ ਹੋੲੇ ਹਨ, ਜਿਸ ਨਾਲ.ੳਹਨਾ ਦਾ ਕਾਫੀ ਸਮਾਂ ਕੇਸਾ ਨੂੰ ਵਕੀਲਾ ਨਾਲ ਡਿਸਕਸ ਕਰਨ ਅਤੇ ਤਰੀਕਾ ਭੁਗਤਨ ਵਿਚ ਖਰਾਬ ਹੋ ਰਿਹਾ ਹੈ,ਪਰ ਕੇਜਰੀਵਾਲ ਸਾਹਿਬ ਦੇ ੲਿਸ ਫੈਸਲੇ ਨਾਲ ਅਾਪਾ ੲਿਹ ਵੀ ਵੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋ ਮੀਡੀਅਾ ਤੇ ਸਰਕਾਰ ੲਿਸ ਵਿਸ਼ੇ ਤੇ ਚੁੱਪਵੱਟੀ ਬੇੈਠੇ ਸਨ ,ੲਿਸ ਮੁਅਾਫੀ ਤੋ ਬਾਅਦ ਹੁਣ ਪੰਜਾਬ ਸਰਕਾਰ ਅੰਦਰਲੇ ਅਾਪਣੇ ਮੰਤਰੀ ਵੀ ੲਿਸ ਕੇਸ ੳੁਪਰ ਕਾਰਵਾੲੀ ਕਰਨ ਨੂੰ ਕਹਿ ਰਹੇ ਹਨ। ਆਉਣ ਵਾਲੇ ਟਾਈਮ ਚ, ਜੇਕਰ ਆਪ ਦੀ ਸਰਕਾਰ ਆਉਂਦੀ ਹੈ,ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੀ.ਜਨਤਾ ਦੇ ਨਾਲ਼ ਖੜ੍ਹਾ ਗਏ,ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਬਣਾ ਕੇ ਹੀ ਦਮ ਲਵਾਗਏ,ਏਨਾ ਰਵਾਇਤੀ ਪਾਰਟੀਆਂ ਵਿਚੋਂ  ਕੁਝ ਲਾਲਚੀ ਕਿਸਮ ਦੇ ਲੋਕ ਸਾਨੂੰ ਬਾਰ ਬਾਰ ਭਰਮਾਂ ਕੇ ਵੋਟ ਪਵਾ ਲੈਂਦੇ ਨੇ ਅਤੇ 70 ਸਾਲ ਤੋਂ ਪੰਜਾਬ ਵਿਕਾਸ ਪੱਖੋਂ ਓਥੇ ਦਾ ਓਥੇ ਹੀ ਹੈ,ਕੁਝ ਲੋਕ ਸਾਨੂੰ ਸਿਆਸੀ ਚਾਲਾਂ ਚੱਲ ਕੇ ਬਦਨਾਮ ਕਰਨਾ ਚਾਹੁੰਦੇ ਹਨ।

           ਵਿਰੋਧੀ ਪਾਰਟੀ ਵੀ ਪਿਛਲੇ ਦੋ ਦਿਨਾ ਤੋ ਪਾਰਟੀ ਅੰਦਰ ਪੈਦਾ ਹੋੲੇ ਸੰਕਟ ਤੇ ਗੱਲਾ ਕਰ ਰਹੇ ਹਨ ਪਰ ਮੈਂ ੳੁਹਨਾ ਨੂੰ ਦਸਣਾ ਚਾਹੁੰਦਾ ਹਾਂ ਕਿ ਅਕਾਲੀ ਬਾਰੇ ਅੱਜ ਵੀ ਲੋਕ ੳੁਹੀ ਗੱਲਾ ਕਰਦੇ ਹਨ.ਕਿ ੳੁਹਨਾ ਦੇ ਸਮੇਂ ਦੋਰਾਨ ਪੰਜਾਬ ਵਿਚ ਕਾਫੀ ਨੋਜੁਅਾਨ ਨਸ਼ੇ ਦੇ ਅਾਦੀ ਹੋੲੇ ਅਤੇ ਪੰਜਾਬ ਵਿਚ ਘਰਾਂ ਦੇ ਘਰ ੳੁਜੜ ਗੲੇ।
ਮੈਂ ਅਾਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਸਾਰੀ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਦੀ ਪੰਜਾਬ ਯੂਨਿਟ ਨਸ਼ੇ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਉਸ ਵਿਰੁੱਧ ਆਪ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸੜਕਾਂ ਤੇ ਲੜਾਈ ਜਾਰੀ ਰੱਖੇਗੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਆਗੂਆ ਨੇ ਇਕਮੱਤ ਹੋ ਕੇ ਕਿਹਾ ਕਿ ਅਰਵਿੰਦ  ਕੇਜਰੀਵਾਲ ਸਾਡੇ ਕੌਮੀ ਆਗੂ ਹਨ ਅਤੇ ਉਹਨਾ ਦੀ ਅਗਵਾਈ ਹੇਠ ਆਪ ਪੰਜਾਬ ਵਿੱਚ ਹੋ ਮਜ਼ਬੂਤ ਹੋਵੇਗੀ !
ਕੱਲ ਹੋੲੀ ਮੀਟਿੰਗ ਵਿਚ ਅਰਵਿੰਦ ਜੀ ਨੇ ਕਿਹਾ ਕਿ ਤੁਸੀ ਕਰੋ ਅਾਪ ਖੁਦਮੁਖਤਿਅਾਰੀ ਪੰਜਾਬ ਚ ਤੇ ਬਣਾੳੁ ਸਰਕਾਰ ਪੰਜਾਬ ਚ ,ਮੈ ਤੁਹਾਡੇ ਨਾਲ ਹਾਂ ਜਦੋ ਜਰੂਰਤ ਹੋਵੇ ਮੈ ਪੰਜਾਬ ਚ ਤੁਹਾਡੇ ਨਾਲ ਖੜ ਜਾਵਾਂਗਾ ਅਾਵਦੇ ਫੈਸਲੇ ਅਾਵਦੀ ਸਹਿਮਤੀ ਨਾਲ ਕਰੋ ਸੁਖਪਾਲ ਖਹਿਰਾ ਜੀ ਵਿਰੋਧੀ ਧਿਰ ਦੇ ਲੀਡਰ ਬਣੇ ਰਹਿਣਗੇ ੳੁਹਨਾ ਕਿਹਾ ਕਿ ਮੇਰੀ ਅਾਪਦੀ ਪਹਿਲੀ ਪਸੰਦ ਖਹਿਰਾ ਸਾਹਿਬ ਹਨ ,ਭਗਵੰਤ ਮਾਨ ਜੀ ਹੀ ਰਹਿਣਗੇ ਪੰਜਾਬ ਪਰਧਾਨ ਅਤੇ ਸਹਿ ਪ੍ਰਧਾਨ ਅਮਨ ਅਮਨ ਅਰੋੜਾ ਜੀ ਰਹਿਣਗੇ l ਕੇਜਰੀਵਾਲ ਜੀ ਨੇ ਦੋਵਾ ਦਾ ਅਸਤੀਫਾ ਨਾਮਨਜੂਰ ਕੀਤਾ ਅਤੇ ਪੰਜਾਬ ਦੇ ਸਮੂਹ ਵਲੰਟੀਅਰਾ ਨੂੰ ਅਪੀਲ.ਕੀਤੀ ਕਿ ੳੁਹ ਪੰਜਾਬ ਦੇ ਭਲੇ ਲੲੀ ੲਿਕਜੁੱਟ ਰਹਿ ਕੇ ਲੋਕਾ ਲੲੀ ਕੰਮ ਕਰਨ।
ੲਿਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਅਸੀਂ ਆਮ ਆਦਮੀ ਪਾਰਟੀ ਪੰਜਾਬ ਚ,ਲੈ ਕੇ ਆਏ ਹਾਂ ਤੇ ਲੋਕਾ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ,ਸਾਡਾ ਮੁੱਖ ਨਿਸ਼ਾਨਾ ਭ੍ਰਿਸ਼ਟਾਚਾਰ ਤੇ ਨਸ਼ੇ ਨੂੰ ਨੱਥ ਪਾਉਣੀ ਤੇ ਸਿੱਖਿਆ ਤੇ ਸਹਿਤ ਸਹੂਲਤਾਂ ਪੰਜਾਬ ਵਿੱਚ ਮੁੱਖ ਸਹੂਲਤਾਂ ਵਜ੍ਹੋ ਪ੍ਰਦਾਨ ਕਰਨੀਅਾ ਹਨ ਅਤੇ ਉਹ ਤਾਂ ਹੀ ਸੰਭਵ ਹੋਵੇਗਾ ਜਦੋ ਤੁਸੀ ਸਾਡਾ ਪੂਰੀ ਤਰਾਂ ਨਾਲ ਸਾਥ ਦੇਵੋਗੇ।

ਧੰਨਵਾਦ

ਹਰਭਜਨ ਸਿੰਘ ੲੀ ਟੀ ਓ


Sunday, 18 March 2018

ਅਾਮ ਅਾਦਮੀ ਪਾਰਟੀ ੲਿਕਜੁੱਟ ਹੈ :-ਦਲਬੀਰ ਸਿੰਘ ਟੋਂਗ


ਦੋਸਤੋ,
           ਪਿਛਲੇ ੲਿਕ ਦੋ ਦਿਨਾ ਪਾਰਟੀ ਅੰਦਰ ਪੈਦਾ ਹੋੲਿਅਾ ਸੰਕਟ ਪੂਰੀ ਤਰਾਂ ਹੱਲ ਹੋ ਚੁੱਕਾ ਹੈ ਅਤੇ ਜਿਸ ਤਹਿਤ ਕੱਲ ਦਿੱਲੀ ਵਿੱਚ ਮੁਨੀਸ ਸਸੋਦੀਆ ਦੇ ਘਰ ਪੰਜਾਬ MLAs ਅਤੇ ਆਪ ਦੇ ਜ਼ੋਨ ਪ੍ਰਧਾਨਾਂ ਦੀ ਸਾਂਝੀ ਮੀਟਿੰਗ ਆਪ ਦੇ ਕੌਮੀ ਕਨਵੀਨਰ ਅਰਵਿੰਦ  ਕੇਜਰੀਵਾਲ ਜੀ ਪ੍ਰਧਾਨਗੀ ਹੇਠ ਹੋਈ ਪਿਛਲੇ ਦਿਨੀਂ ਪਾਰਟੀ ਵਿੱਚ ਪੈਦਾ ਹੋਇਆ ਸੰਕਟ ਹੱਲ ਹੋ ਗਿਆ ਸਾਰੀ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਦਾ ਪੰਜਾਬ ਯੂਨਿਟ ਬਿਕਰਮਜੀਤ ਮਜੀਠੀਏ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਉਸ ਵਿਰੁੱਧ ਆਪ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸੜਕਾਂ ਤੇ ਲੜਾਈ ਜਾਰੀ ਰੱਖੇਗੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਆਗੂਆ ਨੇ ਇਕਮੱਤ ਹੋ ਕੇ ਕਿਹਾ ਕਿ ਅਰਵਿੰਦ  ਕੇਜਰੀਵਾਲ ਸਾਡੇ ਕੌਮੀ ਆਗੂ ਹਨ ਅਤੇ ਉਹਨਾ ਦੀ ਅਗਵਾਈ ਹੇਠ ਆਪ ਪੰਜਾਬ ਵਿੱਚ ਹੋ ਮਜ਼ਬੂਤ ਹੋਵੇਗੀ !

          ਕਿਸੇ ਹੱਦ ਤੱਕ ਅਰਵਿੰਦ ਕੇਜਰੀਵਾਲ ਸਾਹਿਬ ਦੇ ੲਿਸ ਕਦਮ ਨਾਲ ਇਕ ਤੀਰ ਨਾਲ 3 ਸ਼ਿਕਾਰ ਵਾਲੀ ਗੱਲ ਹੋੲੀ ਹੈ
1.ਕੇਸਾ ਤੋਂ ਮੁਕਤੀ

2.ਮਜੀਠੀਅਾ ਵਿਰੁੱਧ ਜਾਂਚ ਦੀ ਰਿਪੋਰਟ public ਹੋ ਗੲੀ।

3.ਮੀਡਿਆ ਨੂੰ ਪੈਸੇ ਦਿਤੇ ਬਿਨਾ ਪੂਰੇ india ਨੂੰ ਦੱਸ ਗਿਆ ਕਿ #ਚਿੱਟਾ ਕੌਣ ਵੇਚਦਾ। ਪਹਿਲਾਂ ਸਿਰਫ ਪੰਜਾਬੀਆਂ ਨੂੰ ਪਤਾ ਸੀ ਹੁਣ ਪੂਰੇ ਦੇਸ਼ ਵਿਚ ਨੈਸ਼ਨਲ ਮੀਡੀਅਾ ਤੇ ਖਬਰਾ ਚੱਲ ਰਹੀਅਾ ਹਨ

           ਵਿਰੋਧੀ ਪਾਰਟੀ ਵੀ ਪਿਛਲੇ ਦੋ ਦਿਨਾ ਤੋ ਪਾਰਟੀ ਅੰਦਰ ਪੈਦਾ ਹੋੲੇ ਸੰਕਟ ਤੇ ਗੱਲਾ ਕਰ ਰਹੇ ਹਨ ਪਰ ਮੈਂ ੳੁਹਨਾ ਨੂੰ ਦਸਣਾ ਚਾਹੁੰਦਾ ਹਾਂ ਕਿ ਅਕਾਲੀ ਬਾਰੇ ਅੱਜ ਵੀ ਲੋਕ ੳੁਹੀ ਗੱਲਾ ਕਰਦੇ ਹਨ.ਕਿ ੳੁਹਨਾ ਦੇ ਸਮੇਂ ਦੋਰਾਨ ਪੰਜਾਬ ਵਿਚ ਕਾਫੀ ਨੋਜੁਅਾਨ ਨਸ਼ੇ ਦੇ ਅਾਦੀ ਹੋੲੇ ਅਤੇ ਪੰਜਾਬ ਵਿਚ ਘਰਾਂ ਦੇ ਘਰ ੳੁਜੜ ਗੲੇ ਅਤੇ ਪੰਜਾਬ ਸਰਕਾਰ ਨੂੰ ਅਕਾਲੀਅਾ ਨੇ ਸਿਰਫ ਅਾਪਣੇ ਕਾਰੋਬਾਰ ਵਧਾੳੁਣ ਲੲੀ ਵਰਤਿਅਾ। ੳੁਥੇ ਕਾਂਗਰਸੀ.ਵੀਰਾ ਨੂੰ ਅਾਮ ਅਾਦਮੀ ਪਾਰਟੀ ਤੋ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਭਲੇ ਲੲੀ ਜੇਕਰ ਅਾਪਣੀ ਪਾਰਟੀ ਅੰਦਰ ਅਵਾਜ਼ ਵੀ ੳੁਠਾੳੁਣੀ ਪਵੇ ਤਾ ੳੁਸ ਤੋ.ਪਿਛੇ ਨਹੀ.ਹਟਣਾ ਚਾਹੀਦਾ।ਪਰ ਕਾਂਗਰਸ ਸਰਕਾਰ ਦੇ MLA ਤਾਂ ਕੀ ਕਿਸੇ ਮੰਤਰੀ.ਜਿਵੇਂ ਨਵਜੋਤ ਸਿੱਧੂ ਵਿਚ ਵੀ ੲਿਹ ਹਿੰਮਤ.ਨਹੀ ਕਿ ੳੁਹ ਕੈਪਟਨ ਨੂੰ ਕਹਿ ਸਕਣ ਕੇ ਜੋ STF ਨੇ ਰਿਪੋਰਟ ਦਿੱਤੀ ਹੈ ੳੁਸ ਤੇ ਕਾਰਵਾੲੀ.ਕਰਨੀ.ਬਣਦੀ ਹੈ ਪਰ ੳੁਹ ਵੀ ਸਰਕਾਰ ਵਿਚ ਹੋ ਕਿ ਅਾਪਣੇ ਹੀ ਮੁੱਖ ਮੰਤਰੀ ਨੂੰ ਮਿੰਨਤਾ ਕਰਦੇ ਨਜ਼ਰ ਅਾ ਰਹੇ ਹਨ। ਜਿਸ ਸਾਫ.ਹੈ ਕਿ ੳੁਹ ਸਿਰਫ.ਜਨਤਾ.ਨੂੰ ਵਿਖਾੳੁਣ ਲੲੀ ਅਤੇ ਅਾਪਣੀ ਕੁਰਸੀ ਬਚਾੳੁਣ ਲੲੀ ਸ਼ੋਰ ਕਰਦੇ ਹਨ.ਪੰਜਾਬ ਦੀ ੳੁਹਨਾਂ ਨੂੰ ਕੋੲੀ ਚਿੰਤਾ ਨਹੀ ਹੈ।
ੲਿਸ ਤੋ ੲਿਲਾਵਾ ਮੈਂ ਅਾਪ ਜੀ.ਨੂੰ ਦੱਸਣਾ ਚਾਹੁੰਦਾ ਹਾਂ ਕਿ ਅਾਮ ਅਾਦਮੀ  ਪਾਰਟੀ ਇਕਜੁੱਟ ਹੈ ਅਤੇ ਹਮੇਸ਼ਾ ਰਹੇਗੀ
ਅਰਵਿੰਦ ਜੀ ਨੇ ਕਿਹਾ ਕਿ ਤੁਸੀ ਕਰੋ ਅਾਪ ਖੁਦਮੁਖਤਿਅਾਰੀ ਪੰਜਾਬ ਚ ਤੇ ਬਣਾੳੁ ਸਰਕਾਰ ਪੰਜਾਬ ਚ ,,ਮੈ ਤੁਹਾਡੇ ਨਾਲ ਹਾਂ ਜਦੋ ਜਰੂਰਤ ਹੋਵੇ ਮੈ ਪੰਜਾਬ ਚ ਤੁਹਾਡੇ ਨਾਲ ਖੜ ਜਾਵਾਂਗਾ 
ਅਾਵਦੇ ਫੈਸਲੇ ਅਾਵਦੀ ਸਹਿਮਤੀ ਨਾਲ ਕਰੋ ਸੁਖਪਾਲ ਖਹਿਰਾ ਜੀ ਵਿਰੋਧੀ ਧਿਰ ਦੇ ਲੀਡਰ ਬਣੇ ਰਹਿਣਗੇ ੳੁਹਨਾ.ਕਿਹਾ ਕਿ ਮੇਰੀ ਅਾਪਦੀ ਪਹਿਲੀ ਪਸੰਦ ਖਹਿਰਾ ਸਾਹਿਬ ਹਨ ,, ਭਗਵੰਤ ਮਾਨ ਜੀ ਹੀ ਰਹਿਣਗੇ ਪੰਜਾਬ ਪਰਧਾਨ ਅਤੇ ਸਹਿ ਪਰਧਾਨ ਅਮਨ ਅਮਨ ਅਰੋੜਾ ਜੀ ਰਹਿਣਗੇ l ਕੇਜਰੀਵਾਲ ਜੀ ਨੇ ਦੋਵਾ ਦਾ ਅਸਤੀਫਾ ਨਾਮਨਜੂਰ ਕੀਤਾ ਅਤੇ ਪੰਜਾਬ ਦੇ ਸਮੂਹ ਵਲੰਟੀਅਰਾ ਨੂੰ ਅਪੀਲ.ਕੀਤੀ.ਕਿ.ੳੁਹ ਪੰਜਾਬ ਦੇ ਭਲੇ ਲੲੀ ੲਿਕਜੁੱਟ ਰਹਿ ਕੇ ਲੋਕਾ ਲੲੀ.ਕੰਮ.ਕਰਨ।

GS

Saturday, 17 March 2018

ਅਾਮ ਅਾਦਮੀ ਪਾਰਟੀ ਦੇ ਮੋਜੂਦਾ ਹਾਲਾਤ

ਅਾਮ ਅਾਦਮੀ ਪਾਰਟੀ ਦੇ ਮੋਜੂਦਾ ਹਾਲਾਤ

ਵੀਰੋ।
ਦੋ ਦਿਨ ਤੋਂ ਜੋ ਪਾਰਟੀ ਅੰਦਰ ਘਮਸਾਨ ਮੱਚਿਆ ਹੋਇਆ ਹੈ, ਜਿਸ ਤਰਾਂ ਵਲੰਟੀਅਰ ਕਮੈਟਸ ਕਰ ਰਹੇ ਨੇ , ਦੇਖ ਕੇ ਦਿਲ ਬਹੁਤ ਦੁਖੀ ਹੈ ।
ਕੀ ਇਹ ਇਡਾ ਵੱਡਾ ਗੁਨਾਹ ਹੈ ਜੋ ਨਾਂ ਬਖ਼ਸ਼ਣ ਯੋਗ ਹੈ ? ਕਦੇ ਉਸ ਸ਼ਖਸ ਦੀ ਜਗਾ ਆਪ ਖੜੇ ਹੋ ਕੇ ਦੇਖੋ , ਜਿਹਦੇ ਪਿੱਛੇ ਸਾਰੇ ਹਿੰਦੁਸਤਾਨ ਦੇ ਬੇਈਮਾਨ ਪਏ ਨੇ।
ਮਹੀਨੇ ਵਿੱਚ 24 ਵਾਰ ਅਦਾਲਤ ਦੇ ਚੱਕਰ ਕੱਟਣ ਵਾਲੇ ਇਨਸਾਨ ਨੇ, ਅਗਰ ਆਪਣੀਆਂ ਪਰੇਸ਼ਾਨੀਆਂ ਘਟਾਉਣ ਲਈ ਮਾਫ਼ੀ ਮੰਗ ਲਈ ਤਾਂ ਕੀ ਇਡਾ  ਵੱਡਾ ਜ਼ੁਲਮ ਕਰ ਦਿੱਤਾ ?
ਹਾਂ , ਮਾਫ਼ੀ ਮੰਗਣ ਤੋਂ ਪਹਿਲਾ ਪੰਜਾਬ ਲੀਡਰਸ਼ਿਪ ਨੂੰ ਭਰੋਸੇ ਚ ਨਾਂ ਲੈਣਾ ਗਲਤ ਲਗਾ ਹੈ।
ਪਰ ਸਾਡਿਆ ਨੇ ਤਾਂ ਹੱਦ ਹੀ ਕਰ ਦਿੱਤੀ । ਯਾਰੋ ਕੁਛ ਹੌਸਲਾ ਤੇ ਅਨੁਸ਼ਾਸਨ ਰੱਖੋ।ਰਾਈ ਦਾ ਪਹਾੜ ਬਨਾ ਦਿੱਤਾ ,
ਤੁਸੀਂ ਵੀ ਇਸ ਗੁਨਾਹ ਲਈ ਕੇਜਰੀਵਾਲ ਕੋਲੋਂ ਮਾਫ਼ੀ ਮੰਗਾ ਲਓ। ਪਰ ਇਸ ਹੱਦ ਤੱਕ ਜਾਣ ਦੀ ਕੀ ਜ਼ਰੂਰਤ ਸੀ?
ਕੀ ਮਜੀਠੀਏ ਕੋਲੋਂ ਮਾਫ਼ੀ ਮੰਗਣ ਨਾਲ ਦਿੱਲੀ ਦੇ ਸਰਕਾਰੀ ਹਸਪਤਾਲ , ਸਕੂਲ ਬੰਦ ਹੋ ਗਏ ਨੇ?
ਸਾਰੇ ਚੰਗੇ ਕੀਤੇ ਕੰਮ ਖੂਹ ਚ ਪੈ ਗਏ ਨੇ?
ਕੀ ਮਾਫ਼ੀ ਮੰਗਣ ਪਿੱਛੇ ਓਹਦੀ ਮੰਨਛਾ ਪੰਜਾਬ ਨੂੰ ਨੁਕਸਾਨ ਪਹੁੰਚਾਣ ਦੀ ਸੀ? ਕੀ ਉਹ ਪੰਜਾਬ ਚ ਨਸ਼ਿਆ ਨੂੰ ਫੈਲਾਉਣਾ ਚਾਹੁੰਦਾ ਹੈ?
ਜੇ  ਤਰਾਂ ਨਹੀਂ ਤਾਂ ਇੰਨਾਂ ਸਿਆਪਾ ਕਿਓਂ ?
ਸਹਿਬਨ ਗਲਤੀ ਤਾਂ ਕਿਸੇ ਕੋਲੋਂ ਵੀ ਹੋ ਸਕਦੀ ਹੈ।
ਬਹੁਤ ਰੌਲਾ ਪੈ ਰਿਹਾ ਵੀ ਕੇਜਰੀਵਾਲ ਮਾਫੀ ਮੰਗ ਗਿਆ ਮਜੀਠੀਏ ਤੋਂ। ਲੋਕ ਕਹਿੰਦੇ ਕਿਉਂ ਲਵਾ ਦਿੱਤੀਆਂ ਨਾ ਗੋਡੀਆਂ। ਪਰ ਗੋਡੀਆਂ ਕੇਜਰੀਵਾਲ ਦੀਆਂ ਨਹੀਂ ਲੱਗੀਆਂ, ਪੰਜਾਬ ਦੇ ਮੂਰਖ ਲੋਕਾਂ ਦੀਆਂ ਲੱਗੀਆਂ। ਨਸ਼ੇ ਆਏ ਪੰਜਾਬ ਵਿੱਚ :ਗੱਬਰੂ ਮਰੇ ਹਰੇਕ ਗਲੀ ਗਵਾਂਢ ਮਰੇ, ਚਾਚੇ ਦੇ ਪੁੱਤ ਮਰੇ, ਤਾਏ ਦੇ ਪੁੱਤ ਮਰੇ!! ਕਿਸੇ ਦਾ ਪਿਓ ਮਰਿਆ ਕਿਸੇ ਦਾ ਸੁਹਾਗ ਮਰਿਆ!  ਉਹ ਨਸ਼ੇ ਵਿਕੇ ਕਿਵੇਂ, ਪੁਲਿਸ ਤੇ ਮਜੀਠੀਏ ਦੇ ਅੰਦਰ ਕੰਮ ਕਰਦੀ ਸੀ??  ਜੇ ਘਰ ਦਾ ਮੁਖੀਆ ਚਾਹੁੰਦਾ ਹੋਵੇ ਤੇ ਘਰੋਂ ਪੱਤਾ ਨਹੀਂ ਹਿਲਦਾ ਤੇ ਸਾਡੇ ਪੁੱਤ ਸਿਵਿਆ ਚ ਚਲੇ ਗਏ ਆਹ ਮਜੀਠੀਆ ਤੇ ਸੁਖਬੀਰ ਮੁਖੀਏ ਬਣ ਕੇ ਬੈਠੇ ਰਹੇ।

ਜੇ ਤੈਨੂੰ ਤੇਰੀ ਉਮੀਦ ਦੇ ਉਲਟ ਸਾਡੇ ਵਿੱਚੋ ਚੰਗੇ ਲੀਡਰ ਨਹੀ ਮਿਲ ਸਕੇ ਪੰਜਾਬ ਚ, ਤਾਂ ਤੇਰਾ ਹੀ ਕਸੂਰ ਹੈ! ਜਦੋਂ ਚੰਗਿਆਈ ਤੇ ਇਮਾਨਦਾਰੀ ਪੰਜਾਬੀਆਂ ਦਾ ਕਰੈਕਟਰ ਹੀ ਨਹੀ ਹੈ ਤੇ ਤੂੰ ਪੰਜਾਬ ਲਈ ਲੀਡਰ ਲੱਭਣ ਤੁਰ ਪਿਆ.. ਲੀਡਰ ਵੀ ਤਾਂ ਪੰਜਾਬੀਆਂ ਚੋਂ ਹੀ ਲੱਭਣੇ ਸੀ.. ਮਾਫ ਕਰੀ ਯਾਰਾ! ਤੂੰ ਸਾਡੇ ਝਮੇਲਿਆਂ ਚੋਂ ਨਿਕਲ ਤੇ ਦਿੱਲੀ ਤੇ ਧਿਆਨ ਦੇ.. ਤੇਰਾ ਪੰਗਾਂ ਮੋਦੀ, ਸਾਹ ਤੇ ਅੰਬਾਨੀ ਵਰਗੇ ਵੱਡਿਆਂ ਬਾਘੜ ਬਿੱਲਿਆਂ ਨਾਲ ਹੈ ਤੂੰ ਸਾਡੇ ਪਿੱਛੇ ਮਜੀਠਿਏ ਕੈਪਟਨਾਂ ਵਰਗਿਆਂ ਦੀ ਟੀਮ ਨਾਲ ਨਾਂ ਉਲਝ.. ਐਨਾਂ ਤੇਰੇ ਤੋਂ ਪੁੱਗਿਆ ਨਹੀ ਜਾਣਾਂ। 

ਕੇਜਰੀਵਾਲ ਤੂੰ ਚਾਹੁੰਨਾ ਪੰਜਾਬ ਤੇਰੇ ਨਾਲ ਹੋਵੇ : ਯਾਰਾ ਇਕ ਗੱਲ ਪੱਲੇ ਬੰਨ੍ਹ ਲੈ 

ਅਬਦਾਲੀ ਤੇ ਮੁਗਲਾਂ ਨੇ ਉਹ ਛਿੱਤਰ ਮਾਰੇ ਸਾਡੇ ਅੱਜ ਅਸੀਂ ਪਾਕਿਸਤਾਨ ਪਾਕਿਸਤਾਨ ਜਿੰਦਾਬਾਦ ਕਰਦੇ ਹਾਂ

ਕਾਂਗਰਸ ਨੇ ਗਲ ਚ ਟਾਇਰ ਪਾ ਕੇ ਸਾੜਿਆ, ਗਲੀਆਂ ਵਿਚ ਨੰਗੀਆਂ ਕਰਕੇ ਸਾਡੀਆਂ ਧੀਆਂ ਦੇ ਸਮੂਹਿਕ ਬਲਾਤਕਾਰ ਕੀਤੇ ਅੱਜ ਅਸੀਂ ਕੈਪਟਨ ਨੂੰ 77 ਸੀਟਾਂ ਦਿੱਤੀਆਂ।। 

ਹੁਣ ਤੇਰਾ ਹੱਕ ਬਣਦਾ ਕੇ ਬਲਾਤਕਾਰ ਸ਼ੁਰੂ ਕਰਾ, ਸਾਡੇ ਕੇਸ ਫੜਕੇ ਸਾਨੂ ਜਿਉਂਦਿਆਂ ਅੱਗ ਲਾ, ਜੇ ਇਹ ਨਹੀਂ ਕਰ ਸਕਦਾ ਦਿੱਲੀ ਹਵਾਈ ਅੱਡੇ ਤੇ ਚਿੱਟਾ ਸ਼ਰੇਆਮ ਵੇਚ ਜਿਹੜੇ ਜਹਾਜ ਭਰੇ ਜਾਂਦੇ ਆ ਪੰਜਾਬੀਆਂ ਦੇ ਸਭ ਨੂੰ ਅਮਲੀ ਕਰਦੇ!! ਫੇਰ  ਦੇਖੀ ਇਹ ਕੌਮ ਤੇਰਾ ਪਾਣੀ ਭਰਦੀ! ਸ਼ਰਮ ਨਾਲ ਡੁੱਬ ਕੇ ਮਰਨ ਦੀ ਥਾਂ ਅਸੀਂ ਹਿੱਕ ਦੇ ਜੋਰ ਤੇ ਕਹਿਣੇ ਆ ਜਿਹੜਾ ਸਾਡੀਆਂ ਧੀਆਂ ਨਾਲ ਬਲਾਤਕਾਰ ਕਰੁ ਓਹਨੂੰ ਅਸੀਂ 77 ਸੀਟਾਂ ਦੇਵਾਂਗੇ।।

ਤੂੰ ਸੱਚ ਜਾਣਦੇ ਹੋਏ ਵੀ ਨਸ਼ੇ ਦੇ ਤਸਕਰਾਂ ਤੋਂ ਮਾਫੀ ਮੰਗ ਲਈ, ਅਸੀ ਤੈਨੂੰ ਬੇਸ਼ਰਮ ਕਹਿਕੇ ਹੱਸਾਂਗੇ। ਬੇਸ਼ੱਕ ਸੱਚ ਅਸੀ ਵੀ ਜਾਂਣਦੇ ਹਾਂ ਤੇ ਇਹ ਵੀ ਜਾਂਣਦੇ ਹਾਂ ਕਿ ਅਸੀ ਸਿਰੇ ਦੇ ਘਟੀਆ, ਅਸਲ ਬੇਗੈਰਤ ਤੇ ਬੇਸ਼ਰਮ ਅਸੀ ਖੁਦ ਹਾਂ ਪਰ ਅਸੀ ਮੰਨਣਾਂ ਨਹੀ.. ਓਏ ਅਸੀ ਪੰਜਾਬੀ ਹੁੰਨੇ ਆ

ਕੇਜਰੀਵਾਲ ਤੂੰ ਤੇ ਅੱਜ ਮਾਫ਼ੀ ਮੰਗੀ ਆ ਮੈਂ ਤੇ ਕਦੋਂ ਦਾ ਮੰਗ ਗਿਆ ਸੀ ਮਾਫ਼ੀ ਜਦ ਇਹਨਾਂ ਨੇ ਨਾਨਕ ਵਰਗਿਆਂ ਨੂੰ ਕੱਢ ਕੇ ਸਾਧਾਂ ਨੂੰ ਗੁਰੂ ਬਣਾ ਲਿਆ ਸੀ।।
ਅਗਰ ਮੇਰੇ ਵਿਚਾਰ ਕਿਸੇ ਨੂੰ ਗਲਤ ਲੱਗਣ ਤਾਂ ਮਾਫ਼ੀ ਦੇ ਦੇਣਾ।
ਪੰਜਾਬ ਲਈ ਅਰਦਾਸ ਕਰਦਾ ਹੋਇਆ,
ਗੁਰਪ੍ਰਤਾਪ ਸਿੰਘ ਸੰਧੂ
ਆਮ ਆਦਮੀ ਪਾਰਟੀ
ਜੁਅਾੲਿੰਟ ਸੈਕਟਰੀ ਪੰਜਾਬ।

Sigma Scan Center Patti ,Distt Tarn Taran Done False Report