ਸਵਾਲ ਇਹ ਹੈ ਕਿ ਜੇ ਹੋਰ ਨਿਯਮਾਂ ਤੇ ਕਾਨੂੰਨਾਂ ਦੇ ਮਾਮਲੇ 'ਚ ਇੰਝ ਹੁੰਦਾ ਹੈ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਵਾਂਗ ਵਿਧਾਨ ਸਭਾਵਾਂ ਦੇ ਸੈਸ਼ਨਾਂ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਕਿਉਂ ਨਹੀਂ ਕੀਤਾ ਜਾਂਦਾ? ਸਰਕਾਰਾਂ ਇਸ ਤੋਂ ਕਿਉਂ ਡਰਦੀਆਂ ਹਨ? ਹਾਂ ਜਦੋਂ ਮੁੱਖ ਮੰਤਰੀ ਜਾਂ ਸਰਕਾਰ ਨੇ ਵਿਧਾਨ ਸਭਾ 'ਚੋਂ ਕੋਈ ਅਹਿਮ ਐਲਾਨ ਕਰਨਾ ਹੁੰਦਾ ਹੈ ਤਾਂ ਉਦੋਂ ਜ਼ਰੂਰ ਸਿੱਧਾ ਪ੍ਰਸਾਰਨ ਹੁੰਦਾ ਹੈ। ਇਸ ਤੋਂ ਵੀ ਅਹਿਮ ਗੱਲ ਹੈ ਕਿ ਕਿ ਜਿਹੜੀ ਵੀ ਪਾਰਟੀ ਵਿਧਾਨ ਸਭਾ ਦੀ ਵਿਰੋਧੀ ਧਿਰ 'ਚ ਹੁੰਦੀ ਹੈ ਉਹ ਸੈਸ਼ਨ ਨੂੰ ਲਾਈਵ ਕਰਨ ਦੀ ਮੰਗ ਕਰਦੀ ਹੈ ਪਰ ਜਦੋਂ ਉਹ ਪਾਰਟੀ ਸੱਤਾ 'ਚ ਆ ਜਾਂਦੀ ਹੈ ਤਾਂ ਖ਼ੁਦ ਲਾਈਵ ਪ੍ਰਸਾਰਨ 'ਤੇ ਪਾਬੰਦੀ ਲਗਾ ਦਿੰਦੀ ਹੈ। ਜਿਵੇਂ ਕਾਂਗਰਸ ਵਿਰੋਧੀ ਧਿਰ 'ਚ ਇਹ ਮਸਲਾ ਵਾਰ ਵਾਰ ਉਠਾਉਂਦੀ ਸੀ ਤੇ ਹੁਣ ਖ਼ੁਦ ਲਾਈਵ ਨਹੀਂ ਹੋਣ ਦੇ ਰਹੇ ਹਨ।
No comments:
Post a Comment