(ਓ)ਦੇਸ਼ ਵਿੱਚ ਹੋਇਆਂ ਮਹਿਲਾ ਉਤਪੀੜਨ ਦੀਆਂ ਘਟਨਾਵਾਂ ਵਿੱਚ ਬੀ.ਜੇ.ਪੀ ਨੇਤਾਵਾਂ ਦੀ ਸ਼ਮੂਲੀਅਤ ਅਤਿ ਨਿੰਦਣਯੋਗ:-ਕੁਲਦੀਪ ਧਾਲੀਵਾਲ
(ਅ) ਲਗਾਤਾਰ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਅੰਤਰਰਾਸ਼ਰੀ ਪੱਧਰ ਤੇ ਦੇਸ਼ ਦਾ ਸਿਰ ਨੀਵਾਂ ਕੀਤਾ :- ਧਾਲੀਵਾਲ
(ੲ) ਗੱਲ ਗੱਲ ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਬੱਚਿਆਂ ਨਾਲ ਹੋਏ ਇਸ ਤਸ਼ੱਦਦ ਤੇ ਬਣੇ ਮੂਕ ਦਰਸ਼ਕ:- ਕੁਲਦੀਪ ਧਾਲੀਵਾਲ
ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਬਲਾਤਕਾਰ ਅਤੇ ਮਹਿਲਾ ਉਤਪੀੜਨ ਦੀਆਂ ਸ਼ਰਮਨਾਕ ਘਟਨਾਵਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਅੰਮ੍ਰਿਤਸਰ ਵਲੋਂ ਇਕ ਸ਼ਾਂਤਮਈ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੱਛਲੇ ਦਿਨਾਂ ਵਿੱਚ ਹੋਇਆਂ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ ਅਤੇ ਇਹਨਾਂ ਘਟਨਾਵਾਂ ਤੇ ਕੇਂਦਰ ਸਰਕਾਰ ਦੀ ਚੁਪੀ ਬਹੁਤ ਹੀ ਸ਼ਰਮਨਾਕ ਹੈ। ਧਾਲੀਵਾਲ ਨੇ ਕਿਹਾ ਕਿ ਇਕ ਅਭਿਨੇਤਰੀ ਦੀ ਮੌਤ ਤੇ ਦੱਸ ਮਿੰਟ ਵਿੱਚ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਬੱਚੀਆਂ ਨਾਲ ਹੋਇਆਂ ਅਤਿ ਨਿੰਦਣਯੋਗ ਘਟਨਾਵਾਂ ਤੇ ਮੂਕ ਦਰਸ਼ਕ ਬਣੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਉਣਾਵ ਵਿੱਖੇ ਇਕ 17 ਸਾਲ ਦੀ ਲੜਕੀ ਨਾਲ ਬੀ.ਜੇ.ਪੀ ਵਿਧਾਇਕ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਗੈਂਗਰੇਪ ਕਰਨਾ ਅਤੇ ਉਲਟਾ ਪੀੜਤ ਦੇ ਪਿਤਾ ਨੂੰ ਪੁਲਿਸ ਹਿਰਾਸਤ ਵਿੱਚ ਇੰਨੀ ਬੁਰੀ ਤਰਾਂ ਮਾਰਿਆ ਗਿਆ ਕਿ ਉਸ ਨੇ ਦਮ ਤੋੜ ਦਿੱਤਾ। ਇਹ ਸਭ ਇਥੇ ਨਹੀਂ ਰੁਕਿਆ ਜੰਮੂ ਦੇ ਕਠੂਆ ਵਿੱਚ ਇਕ 7 ਸਾਲ ਦੀ ਬੱਚੀ ਅਸਿਫ਼ਾ ਨਾਲ ਮੰਦਿਰ ਵਰਗੀ ਪਵਿੱਤਰ ਜਗ੍ਹਾ ਤੇ ਬੇਆਬਰੂ ਕਰਕੇ ਮਾਰ ਦਿੱਤਾ ਜਾਂਦਾ ਹੈ ਅਤੇ ਧਰਮ ਦੀ ਆੜ ਵਿੱਚ ਅਰੋਪੀਆਂ ਨੂੰ ਬਚਾਉਣ ਲਈ ਮਾਰਚ ਕੱਢਿਆ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਬੀ.ਜੇ.ਪੀ ਸਮਰਥਿਤ ਪੀ.ਡੀ.ਪੀ ਸਰਕਾਰ ਪੂਰੇ ਮਾਮਲੇ ਤੇ ਨਾਂਹ ਪੱਖੀ ਰਵਈਆ ਰੱਖਕੇ ਪਰਦਾ ਪਾਉਂਦੀ ਹੋਈ ਨਜ਼ਰ ਆਉਂਦੀ ਹੈ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ ਅਤੇ ਯੂ.ਐਨ ਨੇ ਇਸ ਮਸਲੇ ਤੇ ਚਿੰਤਾ ਜਾਹਿਰ ਕੀਤੀ ਹੈ। ਇਸ ਨਾਲ ਸਾਡੇ ਦੇਸ਼ ਦੇ ਸਨਮਾਨ ਨੂੰ ਦੁਨੀਆਂ ਸਾਮਣੇ ਠੇਸ ਪਹੁੰਚੀ ਹੈ।ਪਰ ਅਫਸੋਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਇਸ ਘਟਨਾ ਤੇ ਦੋ ਸ਼ਬਦ ਬੋਲਣ ਦਾ ਵੀ ਵਕਤ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੀਆਂ ਇਹਨਾਂ ਘਟਨਾਵਾਂ ਤੇ ਕੋਈ ਸਖ਼ਤ ਕਨੂੰਨ ਦਾ ਨਾਂ ਹੋਣਾ ਇਹਨਾਂ ਦਰਿੰਦੇਆਂ ਦੇ ਹੌਂਸਲੇ ਨੂੰ ਵਧਾਉਂਦਾ ਹੈ। ਅਤੇ ਸਤਾ ਦੇ ਨਸ਼ੇ ਵਿੱਚ ਚੂਰ ਭਾਜਪਾ ਦੇ ਨੇਤਾ ਅਤੇ ਵਰਕਰ ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸਦਾ ਤਾਜ਼ਾ ਉਦਾਹਰਣ ਗੁਜਰਾਤ ਮਾਡਲ ਦਾ ਦਾਵਾ ਕਰਨ ਵਾਲੇ ਮੋਦੀ ਦੇ ਗ੍ਰਿਹ ਨਗਰ ਸੂਰਤ ਦੀ ਘਟਨਾ ਹੈ। ਜਿਥੇ ਬੀ.ਜੇ.ਪੀ ਸਮਰਥਿਤ ਵਿੱਦਿਆਰਥੀ ਸੰਘ ਏ.ਬੀ.ਵੀ.ਪੀ ਦੇ ਨੇਤਾ ਵਲੋਂ ਇਕ 10 ਸਾਲ ਦੀ ਬੱਚੀ ਨੂੰ 8 ਦਿਨ ਤੱਕ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮਾਰ ਦਿੱਤਾ ਗਿਆ। ਰਾਸ਼ਟਰੀ ਮਹਿਲਾ ਆਯੋਗ ਦੀ ਅਧਿਯਕਸ਼ਾ ਲਲਿਤਾ ਕੁਮਾਰਮੰਗਲਮ ਵਲੋਂ ਅਸਤੀਫਾ ਦੇਣਾ ਇਸੇ ਘਟਨਾ ਨਾਲ ਜੁੜਿਆ ਹੈ। ਯੂ. ਪੀ. ਏ ਸਰਕਾਰ ਵੇਲੇ ਹਰ ਘਟਨਾ ਤੇ ਪ੍ਰਧਾਨ ਮੰਤਰੀ ਨੂੰ ਚੂੜੀਆਂ ਭੇਜਣ ਵਾਲੀ ਭਾਜਪਾ ਨੇਤ੍ਰੀ ਸਮ੍ਰਿਤੀ ਇਰਾਨੀ,ਮੀਨਾਕਸ਼ੀ ਲੇਖਿ, ਸ਼ਾਜਿਆ ਇਲਮੀ ਸਬ ਇਸ ਮਸਲੇ ਤੇ ਚੁੱਪ ਹਨ। ਕਿਉਂਕਿ ਬੀ.ਜੇ.ਪੀ ਨੂੰ ਦੇਸ਼ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ ਹੈ। ਧਾਲੀਵਾਲ ਨੇ ਕਿਹਾ ਦੇਸ਼ ਵਿੱਚ ਇਸ ਵਕਤ ਇਕ ਡਰ ਤੇ ਸਹਿਮ ਦਾ ਮਾਹੌਲ ਹੈ ਜਿਸਦਾ ਤਾਜਾ ਉਧਾਰਣ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਹ ਤਸਵੀਰਾਂ ਹਨ ਜਿਨ੍ਹਾਂ ਵਿੱਚ ਇਕ ਮੁਹੱਲਾ ਵਾਸੀਆਂ ਵੱਲੋਂ ਆਪਣੀ ਗਲੀ ਦੇ ਬਾਹਰ ਲਿਖ ਕੇ ਲਗਾ ਦਿੱਤਾ ਗਿਆ ਕਿ ਬੀ.ਜੇ.ਪੀ ਨੇਤਾਵਾਂ ਦਾ ਇੱਥੇ ਆਉਣਾ ਮਨ੍ਹਾ ਹੈ। ਧਾਲੀਵਾਲ ਨੇ ਕਿਹਾ ਕਿ ਦੇਸ਼ ਦਾ ਬੁੱਧੀਜੀਵੀ ਵਰਗ ਇਹਨਾਂ ਘਟਨਾਵਾਂ ਤੋਂ ਚਿੰਤਿਤ ਹੈ। ਆਮ ਆਦਮੀ ਪਾਰਟੀ ਵਲੋਂ ਵੀ ਇਨਸਾਫ ਦੀ ਮੰਗ ਨੂੰ ਲੈਕੇ ਬੀਤੇ ਕੱਲ੍ਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਆਵਾਸ ਤੱਕ ਮਾਰਚ ਕੱਢਿਆ ਗਿਆ ਅਤੇ ਇਨਸਾਫ ਦੀ ਮੰਗ ਨੂੰ ਲੈਕੇ ਅੰਮ੍ਰਿਤਸਰ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਾਂਤਮਈ ਕੈਂਡਲ ਮਾਰਚ ਕੱਢੇ ਗਏ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਘਟਨਾਵਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ ਤੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ,ਅਨੁਸ਼ਾਸਨ ਕਮੇਟੀ ਮੁੱਖੀ ਡਾ. ਇੰਦਰਬੀਰ ਨਿੱਝਰ,ਨੈਸ਼ਨਲ ਕੌਂਸਿਲ ਮੈਂਬਰ ਹਰਿੰਦਰ ਸਿੰਘ,ਅਸ਼ੋਕ ਤਲਵਾਰ,ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਚੋਗਾਂਵਾਂ, ਵੱਖ ਵੱਖ ਹਲਕਿਆਂ ਤੋਂ ਇੰਚਾਰਜ ਦਲਬੀਰ ਸਿੰਘ ਟੌਂਗ,ਹਰਭਜਨ ਸਿੰਘ ਇ.ਟੀ.ਓ,ਜਸਵਿੰਦਰ ਸਿੰਘ ਜਨਹਾਂਗੀਰ,ਉਪ ਪ੍ਰਧਾਨ ਰਜਿੰਦਰ ਪਲਾਹ,ਅਨਿਲ ਮਹਾਜਨ,ਮਹਿਲਾ ਆਗੂ ਜੀਵਣਜੋਤ ਕੌਰ,ਸੁਰਿੰਦਰ ਕੰਵਲ ਸੀਨਿਅਰ ਆਗੂ ਸੁਖਜਿੰਦਰ ਪੰਨੂ,ਰਵਿੰਦਰ ਹੰਸ,ਜਗਜੀਤ ਸਿੰਘ,ਵੇਦ ਪ੍ਰਕਾਸ਼ ਬਬਲੂ,ਮੋਤੀ ਲਾਲ,ਦਲਜੀਤ ਸਿੰਘ ਸਿੱਧੂ,ਵਰੁਣ ਰਾਣਾ ਅਤੇ ਹੋਰ ਵਲੰਟੀਅਰ ਹਾਜਿਰ ਸਨ ।